Posted inਲੁਧਿਆਣਾ ਅੱਗ ਲੱਗਣ ਨਾਲ ਬਜ਼ੁਰਗ ਔਰਤ ਦੀ ਸ਼ੱਕੀ ਹਾਲਤ ’ਚ ਮੌਤ Posted by overwhelmpharma@yahoo.co.in Mar 27, 2025 ਲੁਧਿਆਣਾ, 27 ਮਾਰਚ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਥਾਣਾ ਹੈਬੋਵਾਲ ਅਧੀਨ ਰਘਬੀਰ ਪਾਰਕ ’ਚ ਰਹਿਣ ਵਾਲੀ ਕਰੀਬ 60 ਸਾਲ ਦੀ ਬਜ਼ੁਰਗ ਔਰਤ ਦੀ ਸ਼ੱਕੀ ਹਾਲਤ ’ਚ ਝੁਲਸਣ ਕਾਰਨ ਮੌਤ ਹੋ ਗਈ। ਮ੍ਰਿਤਕ ਔਰਤ ਦੀ ਸ਼ਨਾਖਤ ਨਰਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਅਮਰੀਕਾ ਦੀ ਰਹਿਣ ਵਾਲੀ ਸੀ ਅਤੇ ਇਨ੍ਹੀ ਦਿਨੀਂ ਭਾਰਤ ਆਈ ਹੋਈ ਸੀ। ਉਕਤ ਮਾਮਲੇ ਵਿੱਚ ਥਾਣਾ ਹੈਬੋਵਾਲ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਮ੍ਰਿਤਕ ਨਰਿੰਦਰ ਕੌਰ ਦੇ ਘਰ ਕਿਰਾਏ ਤੇ ਰਹਿਣ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। Post navigation Previous Post ਚੂੜਾ ਪਾ ਕੇ ਬਰਾਤ ਦੀ ਉਡੀਕ ਕਰਦੀ ਰਹੀ ਲਾੜੀ, ਪਰ ਨਹੀਂ ਪਹੁੰਚਿਆ ਲਾੜਾNext Postਵਿਜੀਲੈਂਸ ਬਿਊਰੋ ਵਲੋਂ 20 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਆਡਿਟ ਇੰਸਪੈਕਟਰ ਕੀਤਾ ਗ੍ਰਿਫ਼ਤਾਰ