Posted inਬਰਨਾਲਾ ਡੀਆਈਜੀ ਗਿੱਲ ਨੇ ਬਰਨਾਲਾ ’ਚ ਸੰਭਾਲੀ ਨਸ਼ਾ ਤਸਕਰਾਂ ਦੇ ਘਰਾਂ ਦੀ ਚੈਕਿੰਗ ਦੀ ਕਮਾਨ Posted by overwhelmpharma@yahoo.co.in Mar 29, 2025 – ਬਰਨਾਲਾ ਦੀ ਸੈਂਸੀ ਬਸਤੀ ਵਿੱਚ 250 ਪੁਲਿਸ ਮੁਲਾਜ਼ਮਾਂ ਨੇ ਕੀਤੀ ਛਾਪੇਮਾਰੀ ਬਰਨਾਲਾ, 29 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਬਰਨਾਲਾ ਪੁਲਿਸ ਨੇ ਡੀ.ਆਈ.ਜੀ. ਸੁਖਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਬਰਨਾਲਾ ਦੀ ਸੈਂਸੀ ਬਸਤੀ ਵਿੱਚ ਕਾਸੋ ਮੁਹਿੰਮ ਤਹਿਤ ਚੈਕਿੰਗ ਕੀਤੀ ਗਈ। ਇਸ ਦੌਰਾਨ 9 ਗਜ਼ਟਿਡ ਅਧਿਕਾਰੀਆਂ ਦੀ ਅਗਵਾਈ ਹੇਠ 250 ਪੁਲਿਸ ਮੁਲਾਜ਼ਮ ਹਾਜਰ ਸਨ। ਜਾਣਕਾਰੀ ਮੁਤਾਬਕ ਪੁਲਿਸ ਨੇ ਕੁਝ ਸ਼ੱਕੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਡੀ.ਆਈ.ਜੀ. ਗਿੱਲ ਨੇ ਜਿੱਥੇ ਵੀ ਪੁਲਿਸ ਨੂੰ ਨਸ਼ਾ ਤਸਕਰੀ ਬਾਰੇ ਜਾਣਕਾਰੀ ਮਿਲਦੀ ਹੈ, ਉੱਥੇ ਜਾਂਚ ਕੀਤੀ ਜਾਂਦੀਹੈ। ਡੀਆਈਜੀ ਨੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਨਸ਼ਾ ਤਸਕਰੀ ਛੱਡ ਦਿਓ ਜਾਂ ਫਿਰ ਜਿਲ੍ਹਾ ਬਰਨਾਲਾ ਛੱਡ ਦਿਓ, ਕਿਉਂਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। Post navigation Previous Post ਬਿਜਲੀ ਬਿਲਾਂ ਦੀ ਵਸੂਲੀ ਲਈ ਪਾਵਰਕਾਮ ਆਮ ਲੋਕਾਂ ਨੂੰ ਕਰ ਰਿਹੈ ਪਰੇਸ਼ਾਨ, ਉਦਯੋਗਾਂ ਅਤੇ ਅਮੀਰ ਲੋਕਾਂ ਦੇ ਲੱਖਾਂ ਰੁਪਏ ਦੇ ਬਿਜਲੀ ਬਿਲ ਬਕਾਇਆNext Postਗਲਾ ਘੁੱਟ ਕੇ ਕੀਤਾ ਸੀ ਫਰਨੀਚਰ ਕਾਰੋਬਾਰੀ ਦਾ ਕਤਲ