Posted inBatala 12ਵੀਂ ਦਾ ਪੇਪਰ ਦੇ ਕੇ ਘਰ ਪਰਤ ਰਹੇ 2 ਵਿਦਿਆਰਥੀਆਂ ਦੀ ਹੋਈ ਦਰਦਨਾਕ ਮੌਤ Posted by overwhelmpharma@yahoo.co.in March 29, 2025No Comments ਬਟਾਲਾ, 29 ਮਾਰਚ (ਰਵਿੰਦਰ ਸ਼ਰਮਾ) : ਬਟਾਲਾ ਦੇ ਨੇੜਲੇ ਪਿੰਡ ਮਿਰਜਾਜਾਨ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ‘ਚ ਬਣੇ ਪ੍ਰੀਖਿਆ ਕੇਂਦਰ ਵਿਖੇ ਬਾਰ੍ਹਵੀਂ ਜਮਾਤ ਦਾ ਪੇਪਰ ਦੇ ਕੇ ਵਾਪਸ ਪਰਤ ਰਹੇ ਨੌਜਵਾਨਾਂ ਦੀ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਦੋਵਾਂ ਵਿਦਿਆਰਥੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਚੰਨਬੀਰ ਸਿੰਘ ਤੇ ਗੋਪੀ ਵਜੋਂ ਹੋਈ ਹੈ। ਦੋਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ‘ਚ ਪੜ੍ਹਦੇ ਸਨ। ਜਾਣਕਾਰੀ ਅਨੁਸਾਰ ਦੋਵੇਂ ਵਿਦਿਆਰਥੀ ਬਾਰ੍ਹਵੀਂ ਦਾ ਕੰਪਿਊਟਰ ਦਾ ਪੇਪਰ ਦੇ ਕੇ ਕਾਰ ‘ਚ ਪ੍ਰੀਖਿਆ ਕੇਂਦਰ ਤੋਂ ਅਜੇ ਕੁਝ ਦੂਰ ਗਏ ਸਨ ਕਿ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ। ਕਾਰ ਤੇਜ਼ ਹੋਣ ਕਾਰਨ ਪਿੰਡ ਮਿਰਜਾਜਾਨ ‘ਚ ਬਣੀ ਇਕ ਫੈਕਟਰੀ ਦੀ ਕੰਧ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਵੀ ਪਰਖੱਚੇ ਉੱਡ ਗਏ। ਮੌਕੇ ਤੇ ਪਹੁੰਚ ਕੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ । Post navigation Previous Post ਪ੍ਰੇਮੀ ਨਾਲ ਰਲ ਕੇ ਨਹਿਰ ’ਚ ਸੁੱਟੇ ਪਤੀ ਦੀ ਲਾਸ਼ ਹਰਿਆਣਾ ਤੋਂ ਬਰਾਮਦNext Postਪ੍ਰੇਮਿਕਾ ਨਾਲ ਫ਼ੋਨ ’ਤੇ ਗੱਲ ਕਰ ਰਹੇ ਮੁੰਡੇ ਨੇ ਲੜਾਈ ਹੋਣ ’ਤੇ ਕੀਤੀ ਖੁਦਕੁਸ਼ੀ