Posted inਬਰਨਾਲਾ ਜ਼ਿਲ੍ਹਾ ਬਰਨਾਲਾ ’ਚ ਮੁੱਖ ਸੜਕ ’ਤੇ ਬਣਿਆ ਠੇਕਾ ਬਣ ਰਿਹੈ ਸਮੱਸਿਆਵਾਂ ਦਾ ਕਾਰਨ, ਲੋਕਾਂ ਕੀਤੀ ਨਾਅਰੇਬਾਜੀ Posted by overwhelmpharma@yahoo.co.in Mar 30, 2025 ਬਰਨਾਲਾ, 30 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਵਿਖੇ ਸੜਕ ’ਤੇ ਸ਼ਰਾਬ ਦੇ ਠੇਕੇ ਨੂੰ ਚੁਕਵਾਉਣ ਨੂੰ ਲੈਕੇ ਲੋਕਾਂ ਨੇ ਅੱਜ ਨਾਅਰੇਬਾਜੀ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਇਕ ਤਾਂ ਇਹ ਠੇਕਾ ਸਰਕਾਰੀ ਹਸਪਤਾਲ ਦੇ ਨੇੜੇ ਹੈ ਤੇ ਉੱਥੇ ਹੀ ਢਿੱਲਵਾਂ ਮੁੱਖ ਸੜਕ ’ਤੇ ਠੇਕਾ ਬਣਿਆ ਹੋਣ ਕਾਰਨ ਇੱਥੋ ਲੰਘਣ ਵਾਲੇ ਕਈ ਲੋਕ ਸੜਕ ’ਤੇ ਹੀ ਆਪਣੇ ਵਾਹਨ ਖੜ੍ਹਾਕੇ ਸ਼ਰਾਬ ਪੀਣ ਲੱਗਦੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਰੀਤੂ ਰਾਣੀ, ਨਿਰਮਲਾ ਦੇਵੀ, ਸੰਤੋਸ਼ ਰਾਣੀ, ਪ੍ਰਵੀਨ ਕੁਮਾਰੀ, ਕਿਰਨ ਰਾਣੀ, ਕਾਂਤਾ ਦੇਵੀ, ਕਾਕਾ, ਅਜੇ, ਕਾਲੂ, ਵਿੱਕੀ, ਪੱਲਵੀ, ਕਾਲਾ, ਹਰਪਾਲ, ਮੰਗੂ, ਰਮਾ ਰਾਣੀ, ਰੇਖਾ ਰਾਣੀ, ਵਰਖਾ ਰਾਣੀ, ਕਿਤਾਬੋ, ਮੋਨੂ ਆਦਿ ਨੇ ਕਿਹਾ ਕਿ ਕਈ ਵਾਰ ਤਾਂ ਸ਼ਰਾਬ ਪੀਣ ਵਾਲੇ ਲੜਾਈ ਝਗੜਾ ਕਰਦੇ ਹਨ ਜਿਸ ਦਾ ਖਮਿਆਜਾ ਵਾਰਡ ਵਾਸੀਆਂ ਨੂੰ ਭੁਗਤਣਾ ਪੈਂਦਾ ਹੈ। ਇਸ ਠੇਕੇ ਨੂੰ ਚੁਕਵਾਉਣ ਸਬੰਧੀ ਸਬੰਧੀ ਹਲਕਾ ਵਿਧਾਇਕ ਅਤੇ ਨਗਰ ਕੌਂਸਲ ਤਪਾ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਜਿੰਨ੍ਹਾਂ ਨੇ ਠੇਕਾ ਚੁਕਵਾਉਣ ਸਬੰਧੀ ਭਰੋਸਾ ਵੀ ਦਿੱਤਾ ਸੀ। ਵਾਰਡ ਵਾਸੀਆਂ ਨੇ ਕਿਹਾ ਕਿ ਜੇਕਰ ਜਲਦ ਹੀ ਇਸ ਠੇਕੇ ਨੂੰ ਇਸ ਥਾਂ ਤੋਂ ਹੋਰ ਜਗ੍ਹਾ ’ਤੇ ਤਬਦੀਲ ਨਾ ਕੀਤਾ ਗਿਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। Post navigation Previous Post ਨਸ਼ਾ ਤਸਕਰਾਂ ਨਾਲ ਸਬੰਧਤ ਸੂਚਨਾ ਸਾਂਝੀ ਕਰਨ ਲਈ ਵ੍ਹਟਸਐਪ ਹੈਲਪਲਾਈਨ ਨੰਬਰ ਜਾਰੀNext Postਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਕਿਸਾਨਾਂ ਦਾ ਕਰੋੜਾਂ ਦਾ ਸਮਾਨ ਹੋਇਆ ਚੋਰੀ : ਡੱਲੇਵਾਲ