Posted inਪਟਿਆਲਾ ਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਕਿਸਾਨਾਂ ਦਾ ਕਰੋੜਾਂ ਦਾ ਸਮਾਨ ਹੋਇਆ ਚੋਰੀ : ਡੱਲੇਵਾਲ Posted by overwhelmpharma@yahoo.co.in Mar 30, 2025 ਪਟਿਆਲਾ, 30 ਮਾਰਚ (ਰਵਿੰਦਰ ਸ਼ਰਮਾ) : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪੁਲਿਸ ਹਿਰਾਸਤ ਤੋਂ ਬਾਅਦ ਪਹਿਲੀ ਵਾਰ ਪੁਲਿਸ ਦੇ ਖ਼ਿਲਾਫ਼ ਖੁੱਲ੍ਹ ਕੇ ਬੋਲੇ ਹਨ। ਡੱਲੇਵਾਲ ਨੇ ਕਿਹਾ ਕਿ ਖਨੌਰੀ ਅਤੇ ਸ਼ੰਭੂ ਮੋਰਚੇ ਤੋਂ ਕਰੋੜਾਂ ਰੁਪਏ ਦਾ ਸਮਾਨ ਚੋਰੀ ਹੋਇਆ ਹੈ। ਡੀਆਈਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ 650 ਟਰੈਕਟਰ ਟਰਾਲੀਆਂ, 28 ਪਾਣੀ ਦੇ ਕੈਂਪਰ, 68 ਗੈਸ ਸਿਲੰਡਰ, 20 ਫਰਿੱਜ ਤੇ 6 ਵਾਸ਼ਿੰਗ ਮਸ਼ੀਨਾਂ ਵਾਪਸ ਕਰ ਦਿੱਤੀਆਂ ਗਈਆਂ ਹਨ। ਜਦ ਕਿ ਮੋਰਚੇ ’ਤੇ 650 ਤੋਂ ਵੱਧ ਟਰਾਲੀਆਂ ਤੇ 500 ਦੇ ਕਰੀਬ ਅਸਥਾਈ ਘਰ ਸਨ। ਹਰ ਟਰਾਲੀ ਤੇ ਘਰ ’ਚ ਫਰਿੱਜ, ਇਨਵਰਟਰ, ਬੈਟਰੀ, ਗੈਸ ਸਿਲੰਡਰ, ਰਸੋਈ ਦਾ ਸਮਾਨ, ਬਿਸਤਰ ਤੇ ਹੋਰ ਜਰੂਰੀ ਚੀਜ਼ਾਂ ਸਨ। ਡੀਆਈਜੀ ਦੇ ਬਿਆਨਾਂ ਤੋਂ ਸਾਫ਼ ਹੈ ਕਿ ਕਿਸਾਨਾਂ ਨੂੰ ਸਿਰਫ 2 ਫੀਸਦੀ ਸਮਾਨ ਹੀ ਵਾਪਸ ਮਿਲਿਆ ਹੈ। ਕਿਸਾਨਾਂ ਦੀਆਂ 135 ਟਰੈਕਟਰ ਟਰਾਲੀਆਂ ਚੋਰੀ ਹੋਈਆਂ ਹਨ ਜਿਸ ਦੇ ਲਈ ਪੰਜਾਬ ਪੁਲਿਸ ਜਿੰਮੇਦਾਰ ਹੈ। ਡੀਆਈਜੀ ਨੇ ਕਿਹਾ ਕਿਸਾਨਾਂ ਨੂੰ ਸਮਾਨ ਮੋੜ ਦਿੱਤਾ। ਡੱਲੇਵਾਲ ਨੇ ਇਹ ਗੱਲਾਂ ਪਟਿਆਲਾ ਦੇ ਪਾਰਕ ਹਸਪਤਾਲ ’ਚੋਂ ਜਾਰੀ ਪ੍ਰੈਸ ਬਿਆਨ ’ਚ ਕਹੀਆਂ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਸਮਾਨ ਤੁਰੰਤ ਵਾਪਸ ਮੋੜਿਆ ਜਾਵੇ, ਜੇਕਰ ਅਜਿਹਾ ਨਹੀਂ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਆਈਜੀ ਦਫ਼ਤਰ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ। ਉਧਰ ਘਨੌਰ ਦੀ ਐੱਨਜੀਓ ਏਕਮ ਦੇ ਗੁਰਸੇਵਕ ਸਿੰਘ ਨੇ ਚੰਡੀਗੜ੍ਹ ਵਿਖੇ ਮੀਟਿੰਗ ਕਰ ਪੁਲਿਸ ’ਤੇ ਟਰੈਕਟਰ ਟਰਾਲੀਆਂ ਚੋਰੀ ਕਰਨ ਵਾਲਿਆਂ ’ਤੇ ਨਰਮ ਧਾਰਾਵਾਂ ਲਗਾਉਣ ਦਾ ਦੋਸ਼ ਲਗਾਇਆ। ਉਨਾਂ ਦਾ ਦੋਸ਼ ਹੈ ਕਿ ਢਾਈ ਸਾਲ ਪਹਿਲਾਂ ਇੱਕ ਆਗੂ ਨੇ ਸਾਜਿਸ਼ ਤਹਿਤ ਉਨਾਂ ’ਤੇ ਚੋਰੀ ਦਾ ਝੂਠਾ ਕੇਸ ਦਰਜ ਕਰਵਾਇਆ ਸੀ। ਉਹ ਉਸ ਸਮੇਂ ਮੌਜੂਦ ਨਹੀਂ ਸਨ। ਗੁਰਸੇਵਕ ਸਿੰਘ ਨੇ ਕਿਹਾ ਕਿ ਪੁਲਿਸ ਨੇ ਉਸ ’ਤੇ ਢਾਈ ਕਿਲੋ ਦੀ ਚੋਰੀ ਦਾ ਕੇਸ ਬਣਾਇਆ ਸੀ, ਪਰ ਉਸ ਵਿੱਚ ਧਾਰਾ 392 ਤੇ 120ਬੀ ਤੱਕ ਲਗਾ ਦਿੱਤੀ, ਜੋ ਬਿਨਾਂ ਜਮਾਨਤ ਦੀ ਸੀ। 18 ਦਿਨਾਂ ਬਾਅਦ ਉਸ ਨੂੰ ਛੱਡਿਆ ਗਿਆ, ਪਰ ਹੁਣ ਕਿਸਾਨਾਂ ਦੀ ਪੰਜ ਪੰਜ ਕੁਇੰਟਲ ਦੀਆਂ ਟਰਾਲੀਆਂ ਚੋਰੀਆਂ ਹੋਈਆਂ ਹਨ। ਚੋਰ ਫੜੇ ਗਏ ਹਨ ਪਰ ਧਾਰਾ ਇੰਨੀਆਂ ਨਰਮ ਲਗਾਈਆਂ ਗਈਆਂ ਹਨ ਕਿ ਮੁਲਜਮ ਬਿਨਾਂ ਗ੍ਰਿਫਤਾਰੀ ਤੋਂ ਹੀ ਛੁੱਟ ਗਏ। Post navigation Previous Post ਜ਼ਿਲ੍ਹਾ ਬਰਨਾਲਾ ’ਚ ਮੁੱਖ ਸੜਕ ’ਤੇ ਬਣਿਆ ਠੇਕਾ ਬਣ ਰਿਹੈ ਸਮੱਸਿਆਵਾਂ ਦਾ ਕਾਰਨ, ਲੋਕਾਂ ਕੀਤੀ ਨਾਅਰੇਬਾਜੀNext Postਭਦੌੜ ਦੇ ਜੰਮਪਲ ਖੁਸ਼ਬੂ ਗੁਪਤਾ ਆਈ.ਏੱ.ਐੱਸ ਤੇ ਡਾ. ਨਿਤਿਸ਼ ਗੁਪਤਾ ਆਈ.ਡੀ.ਈ.ਐੱਸ. ਅਫ਼ਸਰ ਗੋਲਡ ਸਕੌਚ ਤੇ ਸਿਲਵਰ ਸਕੌਚ ਐਵਾਰਡਾਂ ਨਾਲ ਸਨਮਾਨਿਤ