Posted inਬਰਨਾਲਾ ਭਦੌੜ ਦੇ ਜੰਮਪਲ ਖੁਸ਼ਬੂ ਗੁਪਤਾ ਆਈ.ਏੱ.ਐੱਸ ਤੇ ਡਾ. ਨਿਤਿਸ਼ ਗੁਪਤਾ ਆਈ.ਡੀ.ਈ.ਐੱਸ. ਅਫ਼ਸਰ ਗੋਲਡ ਸਕੌਚ ਤੇ ਸਿਲਵਰ ਸਕੌਚ ਐਵਾਰਡਾਂ ਨਾਲ ਸਨਮਾਨਿਤ Posted by overwhelmpharma@yahoo.co.in Mar 30, 2025 ਬਰਨਾਲਾ, 30 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਦੇ ਜੰਮਪਲ ਆਈਏਐਸ ਖੁਸ਼ਬੂ ਗੁਪਤਾ ਅਤੇ ਆਈਡੀਈਐਸ ਡਾਕਟਰ ਨਿਤੀਸ਼ ਗੁਪਤਾ ਨੇ ਭਦੌੜ ਸਣੇ ਸਮੁੱਚੇ ਜ਼ਿਲ੍ਹਾ ਬਰਨਾਲਾ ਦਾ ਨਾਮ ਇਕ ਵਾਰ ਫ਼ਿਰ ਰੌਸ਼ਨ ਕੀਤਾ ਹੈ। ਕੈਮਿਸਟ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਤੇ ਉੱਘੇ ਸਮਾਜਸੇਵੀ ਡਾ. ਵਿਪਨ ਗੁਪਤਾ ਦੀ ਸਪੁੱਤਰੀ ਖੁਸ਼ਬੂ ਗੁਪਤਾ ਆਈਏਐਸ ਤੇ ਉਸ ਦੇ ਭਰਾ ਡਾਕਟਰ ਨਿਤੀਸ਼ ਗੁਪਤਾ ਆਈਡੀਈਐਸ ਅਫ਼ਸਰ ਨੇ ਆਪਣੀਆਂ ਵਧੀਆ ਸੇਵਾਵਾਂ ਬਦਲੇ ਦਿੱਲੀ ਵਿੱਚ ਹੋਏ ਦੇਸ਼ ਪੱਧਰੀ ਸਮਾਗਮ ’ਚ ਕ੍ਰਮਵਾਰ ਗੋਲਡ ਸਕੌਚ ਅਵਾਰਡ ਤੇ ਸਿਲਵਰ ਸਕੌਚ ਐਵਾਰਡ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਡਾ. ਵਿਪਨ ਗੁਪਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਾਨੂੰ ਬਹੁਤ ਫ਼ਖਰ ਮਹਿਸੂਸ ਹੋ ਰਿਹਾ ਹੈ ਜਦੋਂ ਦੇਸ਼ ਪੱਧਰੀ ਸਮਾਗਮ ਦੌਰਾਨ ਮੇਰੇ ਦੋਵੇਂ ਬੱਚਿਆਂ ਨੇ ਗੋਲਡ ਸਕੌਚ ਤੇ ਸਿਲਵਰ ਸਕੌਚ ਐਵਾਰਡ ਪ੍ਰਾਪਤ ਕੀਤੇ ਹਨ। ਉਨ੍ਹਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਮੇਰੇ ਬੱਚਿਆਂ ਨੂੰ ਇਹ ਐਵਾਰਡ ਇਮਾਨਦਾਰੀ ਅਤੇ ਪਬਲਿਕ ਦੇ ਕੰਮਾਂ ਲਈ ਸਖ਼ਤ ਮਿਹਨਤ ਸਦਕਾ ਆਪਣੇ ਆਪਣੇ ਖੇਤਰਾਂ ਵਿਚ ਕੁਝ ਖਾਸ ਅਤੇ ਅਹਿਮ ਕੰਮ ਕਰਨ ਬਦਲੇ ਦਿੱਤਾ ਗਿਆ ਹੈ। ਦੋਵੇਂ ਅਫ਼ਸਰਾਂ ਦੀ ਇਸ ਪ੍ਰਾਪਤੀ ’ਤੇ ਜ਼ਿਲ੍ਹੇ ਭਰ ’ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਡਾਕਟਰ ਵਿਪਨ ਗੁਪਤਾ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। Post navigation Previous Post ਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਕਿਸਾਨਾਂ ਦਾ ਕਰੋੜਾਂ ਦਾ ਸਮਾਨ ਹੋਇਆ ਚੋਰੀ : ਡੱਲੇਵਾਲNext Postਡਿਪਟੀ ਕਮਿਸ਼ਨਰ ਵੱਲੋਂ ਮਹਿਲ ਕਲਾਂ ਦੇ ਸਰਕਾਰੀ ਦਫ਼ਤਰਾਂ ਦੀ ਚੈਕਿੰਗ