Posted inBathinda ਬਠਿੰਡਾ ’ਚ ਭਿਆਨਕ ਹਾਦਸਾ ! ਹਵਾ ’ਚ ਉਛਲ ਕੇ ਮੋਟਰਸਾਈਕਲ ਤੋਂ ਡਿੱਗੇ 2 ਨੌਜਵਾਨਾਂ ਦੀ ਮੌਕੇ ’ਤੇ ਮੌਤ Posted by overwhelmpharma@yahoo.co.in April 1, 2025No Comments ਬਠਿੰਡਾ, 1 ਅਪ੍ਰੈਲ (ਰਵਿੰਦਰ ਸ਼ਰਮਾ) : ਸੋਮਵਾਰ ਰਾਤ ਸ਼ਹਿਰ ਦੇ ਪਰਸਰਾਮ ਨਗਰ ਓਵਰਬ੍ਰਿਜ ‘ਤੇ ਭਿਆਨਕ ਹਾਦਸਾ ਵਾਪਰਿਆ। ਇਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਹੇ ਦੋ ਦੋਸਤਾਂ ਦਾ ਸੰਤੁਲਨ ਵਿਗੜ ਗਿਆ ਤੇ ਉਨ੍ਹਾਂ ਦੀ ਮੋਟਰਸਾਈਕਲ ਓਵਰਬ੍ਰਿਜ ਦੇ ਡਿਵਾਈਡਰ ਨਾਲ ਟਕਰਾਈ। ਨਤੀਜੇ ਵਜੋਂ ਉਹ ਹਵਾ ’ਚ ਉਛਲਦੇ ਹੋਏ ਸੜਕ ’ਤੇ ਡਿੱਗ ਪਏ ਤੇ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਜਾਣਕਾਰੀ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰ ਵਿੱਕੀ ਕੁਮਾਰ ਤੇ ਸੰਦੀਪ ਸਿੰਘ ਗਿੱਲ ਐਂਬੂਲੈਂਸ ਲੈ ਕੇ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ। ਇਹ ਦ੍ਰਿਸ਼ ਬਹੁਤ ਹੀ ਦੁਖਦਾਈ ਸੀ। ਸਹਾਰਾ ਟੀਮ ਨੇ ਦੇਖਿਆ ਕਿ ਦੋਹਾਂ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਦੇ ਬਾਅਦ ਸਹਾਰਾ ਟੀਮ ਦੀ ਮਦਦ ਨਾਲ ਦੋਹਾਂ ਨੌਜਵਾਨਾਂ ਦੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਦੀ ਮੋਰਚਰੀ ‘ਚ ਭੇਜਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ 22 ਸਾਲਾ ਤਿਰਾਂਸ਼ੁ ਕੁਮਾਰ ਨਿਵਾਸੀ ਪਰਸਰਾਮ ਨਗਰ ਬਠਿੰਡਾ ਅਤੇ 22 ਸਾਲਾ ਸ਼ਿਵਾ ਨਿਵਾਸੀ ਯੋਗੀ ਨਗਰ ਬਠਿੰਡਾ ਦੇ ਤੌਰ ‘ਤੇ ਹੋਈ ਹੈ। ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਪੇਂਟਰ ਦਾ ਕੰਮ ਕਰਦੇ ਸਨ। ਸੋਮਵਾਰ ਰਾਤ ਨੂੰ ਕੰਮ ਖਤਮ ਕਰਨ ਦੇ ਬਾਅਦ ਉਹ ਆਪਣੇ ਘਰ ਵਾਪਸ ਜਾ ਰਹੇ ਸਨ। ਥਾਣਾ ਕੋਤਵਾਲੀ ਪੁਲਿਸ ਮਾਮਲੇ ਵਿਚ ਕਾਰਵਾਈ ਕਰ ਰਹੀ ਹੈ। Post navigation Previous Post ਮਜੀਠੀਆ ਦੀ Z+ ਸੁਰੱਖਿਆ ਵਾਪਸ ਲਈ, ਸੁਖਬੀਰ ਬਾਦਲ ਨੇ ਚੁੱਕੇ ਸਵਾਲNext Postਪਤਨੀ ਨੇ ਪਤੀ ਦਾ WhatsApp ਕੀਤਾ ਹੈਕ, ਕਈ ਔਰਤਾਂ ਨਾਲ ਸਬੰਧਾਂ ਦੇ ਮਿਲੇ ਮੈਸੇਜ, ਕਰਵਾਇਆ ਪਰਚਾ