Posted inMathura ਸੱਚਖੰਡ ਐਕਸਪ੍ਰੈਸ ’ਚ ਸੀਟਾਂ ਨੂੰ ਲੈ ਕੇ ਹੰਗਾਮਾ, ਚੱਲੀਆਂ ਤਲਵਾਰਾਂ; ਕਈ ਜ਼ਖਮੀ Posted by overwhelmpharma@yahoo.co.in April 2, 2025No Comments ਮਥੁਰਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਹਜੂਰ ਨਾਂਦੇੜ ਸਾਹਿਬ ਤੋਂ ਅੰਮ੍ਰਿਤਸਰ ਜਾਣ ਵਾਲੀ ਸਚਖੰਡ ਐਕਸਪ੍ਰੈਸ ਵਿਚ ਸੀਟਾਂ ਨੂੰ ਲੈ ਕੇ ਇਕ ਪੱਖ ਅਤੇ ਸਿੱਖ ਯਾਤਰੀਆਂ ਵਿਚਕਾਰ ਵਿਵਾਦ ਹੋ ਗਿਆ। ਇਹ ਵਿਵਾਦ ਇੰਨਾ ਵੱਧ ਗਿਆ ਕਿ ਮਥੁਰਾ ਜੰਕਸ਼ਨ ‘ਤੇ ਟ੍ਰੇਨ ਰੁਕਦੇ ਹੀ ਇਹ ਇਕ ਖੂਨੀ ਲੜਾਈ ਵਿਚ ਬਦਲ ਗਿਆ। ਪਲੇਟਫਾਰਮ ਨੰਬਰ ਦੋ ’ਤੇ ਜ਼ਬਰਦਸਤ ਕੁੱਟ ਮਾਰ ਹੋਈ, ਜਿਸ ਦੌਰਾਨ ਸਿੱਖ ਯਾਤਰੀਆਂ ਨੇ ਤਲਵਾਰਾਂ ਚਲਾਈਆਂ। ਇਸ ਕੁੱਟ ਮਾਰ ਵਿਚ ਦੋਹਾਂ ਪੱਖਾਂ ਦੇ ਲੋਕ ਜ਼ਖਮੀ ਹੋ ਗਏ। ਸਟੇਸ਼ਨ ’ਤੇ ਤਰਥੱਲੀ ਮਚਣ ਕਾਰਨ ਜੀ ਆਰ ਪੀ ਅਤੇ ਆਰ ਪੀ ਐਫ਼ ਦੇ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਪੁਲਿਸ ਨੂੰ ਦੇਖ ਕੇ ਇਕ ਪੱਖ ਦੇ ਲੋਕ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੋ ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਹੈ ਅਤੇ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਦੀ ਕਾਰਵਾਈ ਨਾਲ ਨਾਰਾਜ਼ ਸਿੱਖਾਂ ਨੇ ਹੰਗਾਮਾ ਕੀਤਾ। ਪੁਲਿਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸਮਝਾ ਕੇ ਸ਼ਾਂਤ ਕੀਤਾ। ਅੰਮ੍ਰਿਤਸਰ ਵੱਲ ਜਾਣ ਵਾਲੀ ਟ੍ਰੇਨ ਵਿਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਆਗਰਾ ਤੋਂ ਨਿਕਲਣ ਦੇ ਬਾਅਦ ਟ੍ਰੇਨ ਦੇ ਜਨਰਲ ਡੱਬੇ ਦੀ ਸੀਟ ਨੰਬਰ 75 ਤੋਂ 78 ’ਤੇ ਬੈਠਣ ਨੂੰ ਲੈ ਕੇ ਸਿੱਖਾਂ ਦੇ ਇਕ ਪੱਖ ਨਾਲ ਵਿਵਾਦ ਹੋ ਗਿਆ। ਮਥੁਰਾ ਜੰਕਸ਼ਨ ਪਹੁੰਚਣ ਤੋਂ ਪਹਿਲਾਂ ਇਕ ਪੱਖ ਨੇ ਆਪਣੇ 7-8 ਸਾਥੀਆਂ ਨੂੰ ਪਲੇਟਫਾਰਮ ਨੰਬਰ ਦੋ ’ਤੇ ਬੁਲਾਇਆ। ਜਦੋਂ ਟ੍ਰੇਨ ਰੁਕੀ, ਤਾਂ ਸਿੱਖਾਂ ਨਾਲ ਮਾਰਕੁੱਟ ਸ਼ੁਰੂ ਹੋ ਗਈ। ਆਰ ਪੀ ਐਫ਼ ਅਤੇ ਜੀ ਆਰ ਪੀ ਇਸ ਮਾਮਲੇ ਦੀ ਜਾਂਚ ਵਿਚ ਲੱਗੇ ਹੋਏ ਹਨ। Post navigation Previous Post ਸਰਕਾਰੀ ਬਿਰਧ ਘਰ ਵਿੱਚ ਬਜ਼ੁਰਗਾਂ ਲਈ ਸਹੂਲਤਾਂ ਮੁਫ਼ਤ : ਡਿਪਟੀ ਕਮਿਸ਼ਨਰNext Postਲੁਟੇਰਿਆਂ ਨੇ ਬਰੈੱਡ ਵਪਾਰੀ ਨੂੰ ਗੋਦਾਮ ’ਚ ਬੰਧਕ ਬਣਾ ਕੇ ਲੋਹੇ ਦੀ ਰਾਡ ਨਾਲ ਕੁੱਟਿਆ ਤੇ ਖੋਹੀ ਨਗਦੀ