Posted inਪਟਿਆਲਾ ਪੰਜਾਬ : ਆਈਫੋਨ ਲਈ ਨਸ਼ੇੜੀ ਦੋਸਤ ਨੇ 17 ਸਾਲਾਂ ਮੁੰਡੇ ਦਾ ਕੀਤਾ ਕਤਲ: ਰੇਲਵੇ ਟਰੈਕ ’ਤੇ ਮਿਲੀ ਲਾਸ਼ Posted by overwhelmpharma@yahoo.co.in Apr 2, 2025 ਪਟਿਆਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਪਟਿਆਲਾ ’ਚ ਇੱਕ ਅਜਿਹਾ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 16 ਸਾਲਾ ਨਾਬਾਲਗ ਆਪਣੇ ਦੋਸਤ ਨੂੰ ਰੇਲਵੇ ਟਰੈਕ ’ਤੇ ਲੈ ਗਿਆ ਤੇ ਆਈਫੋਨ ਲਈ ਉਸਦਾ ਕਤਲ ਕਰ ਦਿੱਤਾ। ਰੇਲਵੇ ਪੁਲਿਸ ਸਟੇਸ਼ਨ ਪਟਿਆਲਾ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ 17 ਸਾਲਾ ਨਵਜੋਤ ਸਿੰਘ ਵਜੋਂ ਹੋਈ ਹੈ। ਰੇਲਵੇ ਪੁਲਿਸ ਸਟੇਸ਼ਨ ਪਟਿਆਲਾ ਦੇ ਅਨੁਸਾਰ ਕਤਲ ਕੀਤਾ ਗਿਆ ਨਵਜੋਤ 24 ਮਾਰਚ ਨੂੰ ਆਪਣਾ ਜਨਮਦਿਨ ਮਨਾਉਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਹਰਿਦੁਆਰ ਗਿਆ ਸੀ। ਇਸ ਦੌਰਾਨ 25 ਮਾਰਚ ਦੀ ਦੇਰ ਰਾਤ ਰਾਜਪੁਰਾ ਰੇਲਵੇ ਪੁਲਿਸ ਨੂੰ ਟਰੈਕ ’ਤੇ ਇੱਕ ਲਾਸ਼ ਮਿਲੀ, ਜੋ ਇੱਕ ਨਾਬਾਲਗ ਲੜਕੇ ਦੀ ਸੀ। ਉਸਦੇ ਸਰੀਰ ਨੂੰ ਪੇਟ ਤੋਂ ਕੱਟ ਕੇ ਦੋ ਹਿੱਸਿਆਂ ’ਚ ਵੰਡ ਦਿੱਤਾ ਗਿਆ ਸੀ। ਛਾਤੀ ’ਤੇ ਕੁਝ ਜ਼ਖ਼ਮ ਸਨ। ਲਾਸ਼ ਦੀ ਪਛਾਣ ਲਈ ਵੱਖ-ਵੱਖ ਥਾਵਾਂ ’ਤੇ ਪੋਸਟਰ ਲਗਾਏ ਗਏ ਸਨ। ਨਵਜੋਤ ਦੇ ਪਿਤਾ ਹਰਜਿੰਦਰ ਸਿੰਘ ਉੱਥੇ ਆਏ ਅਤੇ ਲਾਸ਼ ਦੀ ਪਛਾਣ ਨਵਜੋਤ ਵਜੋਂ ਕੀਤੀ। ਜਾਂਚ ਤੋਂ ਪਤਾ ਲੱਗਾ ਕਿ ਨਵਜੋਤ ਦਾ ਕਤਲ ਉਸਦੇ ਇੱਕ ਨਾਬਾਲਗ ਦੋਸਤ ਨੇ ਉਸਦਾ ਆਈਫੋਨ ਲੈਣ ਦੇ ਲਾਲਚ ’ਚ ਕੀਤਾ ਸੀ। ਪੁਲਿਸ ਅਨੁਸਾਰ ਉਸਨੂੰ ਰਾਜਪੁਰਾ ਵਿੱਚ ਰੇਲਵੇ ਟਰੈਕ ’ਤੇ ਲਿਜਾ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਫਿਲਹਾਲ ਇਸ ਮਾਮਲੇ ਵਿੱਚ ਕਿਸੇ ਹੋਰ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਰੇਲਵੇ ਪੁਲਿਸ ਦੇ ਅਨੁਸਾਰ ਦੋਸ਼ੀ ਨਾਬਾਲਗ ਨਸ਼ੇੜੀ ਹੈ ਅਤੇ ਉਸਦਾ ਅਪਰਾਧਿਕ ਰਿਕਾਰਡ ਵੀ ਹੈ। ਦੂਜੇ ਪਾਸੇ ਕਤਲ ਹੋਏ ਨੌਜਵਾਨ ਦੇ ਪਿਤਾ ਨੇ ਚਾਰ ਦੋਸਤਾਂ ‘ਤੇ ਇਸ ਮਾਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਪਿਤਾ ਨੇ ਰੇਲਵੇ ਪੁਲਿਸ ਤੋਂ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਨੇ ਫਿਲਹਾਲ ਇਸ ਮਾਮਲੇ ਵਿੱਚ ਕਿਸੇ ਹੋਰ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਰੇਲਵੇ ਸਟੇਸ਼ਨ ਦੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਉਮਰ 16 ਸਾਲ ਤੋਂ ਉੱਪਰ ਸੀ, ਜਿਸ ਕਾਰਨ ਉਸ ਨੂੰ ਬਾਲ ਘਰ ਭੇਜ ਦਿੱਤਾ ਗਿਆ ਹੈ। ਮੁਲਜ਼ਮ ਨੇ ਦੂਜੇ ਬੱਚਿਆਂ ਦੀ ਮਦਦ ਨਾਲ ਲਾਸ਼ ਨੂੰ ਚੁੱਕ ਕੇ ਰੇਲਵੇ ਟਰੈਕ ’ਤੇ ਸੁੱਟ ਦਿੱਤਾ ਸੀ, ਜਿਨ੍ਹਾਂ ਨੂੰ ਮੁਲਜ਼ਮ ਨੇ ਧਮਕੀ ਦੇ ਕੇ ਚੁੱਪ ਕਰਵਾ ਦਿੱਤਾ। 30 ਮਾਰਚ ਨੂੰ ਅਲੀਪੁਰ ਅਰਾਈਆਂ ਦਾ ਰਹਿਣ ਵਾਲਾ ਹਰਜਿੰਦਰ ਸਿੰਘ ਨਾਂ ਦਾ ਵਿਅਕਤੀ ਆਪਣੇ ਲੜਕੇ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਉਣ ਆਇਆ ਸੀ। ਜਿਸ ਨੇ ਦੱਸਿਆ ਕਿ ਉਸ ਦਾ ਲੜਕਾ ਨਵਜੋਤ ਸਿੰਘ ਉਮਰ ਕਰੀਬ 17 ਸਾਲ 24 ਮਾਰਚ ਨੂੰ ਦੋਸਤਾਂ ਨਾਲ ਜਨਮ ਦਿਨ ਮਨਾਉਣ ਲਈ ਘਰੋਂ ਗਿਆ ਸੀ ਤੇ ਅਗਲੇ ਦਿਨ 25 ਮਾਰਚ ਨੂੰ ਉਹ ਆਪਣੇ ਦੋਸਤਾਂ ਨਾਲ ਹਰਿਦੁਆਰ ਜਾਣ ਦੀ ਗੱਲ ਕਹਿ ਕੇ ਚਲਾ ਗਿਆ ਸੀ। ਕੁਝ ਸਮੇਂ ਬਾਅਦ ਉਸ ਨੇ ਮੈਨੂੰ ਫੋਨ ਕੀਤਾ ਤੇ ਵਾਪਸ ਆਉਣ ਲਈ ਕਿਹਾ ਪਰ ਉਹ ਘਰ ਵਾਪਸ ਨਹੀਂ ਆਇਆ। Post navigation Previous Post ਲੁਟੇਰਿਆਂ ਨੇ ਬਰੈੱਡ ਵਪਾਰੀ ਨੂੰ ਗੋਦਾਮ ’ਚ ਬੰਧਕ ਬਣਾ ਕੇ ਲੋਹੇ ਦੀ ਰਾਡ ਨਾਲ ਕੁੱਟਿਆ ਤੇ ਖੋਹੀ ਨਗਦੀNext Postਵਕਫ਼ (ਸੋਧ) ਬਿੱਲ, 2024 ਲੋਕ ਸਭਾ ’ਚ ਪੇਸ਼, ਮਚੀ ਸਿਆਸੀ ਹਲਚਲ ; ਮੁਸਲਿਮ ਸੰਗਠਨਾਂ ਨੇ ਜਤਾਈ ਨਾਰਾਜ਼ਗੀ