Posted inElection Result ਨਵੀਂ ਦਿੱਲੀ ਰਾਜਨੀਤੀ ਦਿੱਲੀ ‘ਚ ‘ਆਪ’ ਦੇ ਹਾਰਦਿਆਂ ਹੀ ਸਕੱਤਰੇਤ ਸੀਲ Posted by overwhelmpharma@yahoo.co.in Feb 8, 2025 ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 2025 ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਆਮ ਆਦਮੀ ਪਾਰਟੀ ਦੇ ਹਾਰਦਿਆਂ ਹੀ ਦਿੱਲੀ ਸਕੱਤਰੇਤ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਕਿਸੇ ਵੀ ਫਾਈਲ, ਦਸਤਾਵੇਜ਼ ਜਾਂ ਕੰਪਿਊਟਰ ਹਾਰਡਵੇਅਰ ਨੂੰ ਬਾਹਰ ਕੱਢਣ ‘ਤੇ ਰੋਲ ਲਗਾ ਦਿੱਤੀ ਗਈ ਹੈ। ਦਿੱਲੀ ਦੇ ਆਮ ਪ੍ਰਸ਼ਾਸਨ ਵਿਭਾਗ (ਜੀ.ਏ.ਡੀ.) ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ “ਬਿਨਾਂ ਆਗਿਆ, ਕਿਸੇ ਵੀ ਫਾਈਲ, ਦਸਤਾਵੇਜ਼ ਜਾਂ ਕੰਪਿਊਟਰ ਹਾਰਡਵੇਅਰ ਨੂੰ ਦਿੱਲੀ ਸਕੱਤਰੇਤ ਕੰਪਲੈਕਸ ਤੋਂ ਬਾਹਰ ਨਹੀਂ ਲਿਜਾਇਆ ਜਾਵੇਗਾ।” ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਹਦਾਇਤ ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਾਰੀ ਕੀਤੀ ਗਈ ਹੈ। – ਸਕੱਤਰੇਤ ਅਤੇ ਮੰਤਰੀਆਂ ਦੇ ਦਫਤਰਾਂ ‘ਤੇ ਵੀ ਲਾਗੂ ਸਕੱਤਰੇਤ ਦੇ ਸਾਰੇ ਵਿਭਾਗਾਂ, ਦਫ਼ਤਰਾਂ ਅਤੇ ਸ਼ਾਖਾਵਾਂ ਨੂੰ ਇਸ ਹੁਕਮ ਦੀ ਪਾਲਣਾ ਕਰਨੀ ਪਵੇਗੀ। ਇਸ ਦੇ ਨਾਲ ਹੀ ਇਹ ਹੁਕਮ ਮੰਤਰੀ ਮੰਡਲ ਦੇ ਸਕੱਤਰੇਤ ਦਫ਼ਤਰਾਂ ਅਤੇ ਕੈਂਪ ਦਫ਼ਤਰਾਂ ‘ਤੇ ਵੀ ਲਾਗੂ ਹੋਵੇਗਾ। – ਭਾਜਪਾ ਦੀ ਇਤਿਹਾਸਕ ਜਿੱਤ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਹੈ, ਜਿਸ ਕਾਰਨ ਸੱਤਾ ਤਬਦੀਲੀ ਯਕੀਨੀ ਹੋ ਗਈ ਹੈ। ਚੋਣ ਨਤੀਜਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਦੇ ਦਸਤਾਵੇਜ਼ਾਂ ਦੀ ਸੁਰੱਖਿਆ ਲਈ ਇਹ ਵੱਡਾ ਕਦਮ ਚੁੱਕਿਆ ਗਿਆ ਹੈ। Post navigation Previous Post ਬਰਨਾਲਾ ’ਚ ਐਤਵਾਰ ਨੂੰ ਬਿਜਲੀ ਬੰਦ ਰਹੇਗੀNext Postਦਿੱਲੀ ‘ਚ ਜਿੱਥੇ-ਜਿੱਥੇ ਮਾਨ ਦਾ ਚੋਣ ਪ੍ਰਚਾਰ, ਉੱਥੇ-ਉੱਥੇ ਹਾਰੀ ‘ਆਪ’