Posted inਬਰਨਾਲਾ ਵਸੂਲਿਆ ਜਾਂਦੈ ਭਾਰੀ ਟੋਲ ਟੈਕਸ, ਫ਼ਿਰ ਵੀ ਬਰਨਾਲਾ-ਤਪਾ ਕੌਮੀ ਮਾਰਗ ਦੀ ਹਾਲਤ ਖਸਤਾ Posted by overwhelmpharma@yahoo.co.in Apr 2, 2025 – ਰਾਹਗੀਰਾਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ; ਲੋਕਾਂ ਵੱਲੋਂ ਸੜਕ ਦੀ ਮੁਰੰਮਤ ਕਰਨ ਦੀ ਮੰਗ ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਉਪਰ ਸਫਰ ਕਰਨ ਲਈ ਭਾਰੀ ਟੋਲ ਟੈਕਸ ਦੇਣ ਦੇ ਬਾਵਜੂਦ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ ਅਤੇ ਲੋਕ ਕਈ ਥਾਵਾਂ ਤੋਂ ਟੁੱਟੀ ਸੜਕ ਉਪਰ ਸਫਰ ਕਰਨ ਲਈ ਮਜਬੂਰ ਹਨ। ਇਹ ਸੜਕ ਤਪਾ ਮੰਡੀ ਤੋਂ ਲੈ ਕੇ ਹੰਡਿਆਇਆ ਚੌਕ ਤੱਕ ਕਰੀਬ 10 ਥਾਵਾਂ ਤੋਂ ਟੁੱਟ ਚੁੱਕੀ ਹੈ। ਸੜਕ ’ਚ ਕਈ-ਕਈ ਫੁਟ ਡੂੰਘੇ ਟੋਏ ਵੀ ਪੈ ਗਏ ਹਨ। ਕਈ ਵਾਰ ਇਹ ਮੁੱਦਾ ਉਠਣ ਦੇ ਬਾਵਜੂਦ ਪੰਜਾਬ ਜਾਂ ਕੇਂਦਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਕੌਮੀ ਮਾਰਗ ਅਥਾਰਿਟੀ ਇਸਦੀ ਸਾਰ ਲੈ ਰਹੀ ਹੈ। ਸੜਕ ਟੁੱਟੀ ਹੋਣ ਕਾਰਨ ਵੱਡੇ ਹਾਦਸੇ ਵਾਪਰਨ ਦਾ ਖਦਸ਼ਾ ਹੈ। ਭਾਕਿਯੂ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਬਠਿੰਡਾ ਤੋਂ ਜ਼ੀਰਕਪੁਰ ਤੱਕ ਜਾਣ ਲਈ ਕਰੀਬ ਚਾਰ ਟੋਲ ਪਲਾਜ਼ੇ ਲੱਗੇ ਹੋਏ ਹਨ। ਜਿਨ੍ਹਾਂ ਉਪਰ ਕਾਰ ਤੋਂ ਲੈ ਕੇ ਹਰ ਵਾਹਨ ਦੀ ਭਾਰੀ ਟੋਲ ਪਰਚੀ ਕੱਟੀ ਜਾਂਦੀ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਇਸ ਸੜਕ ਤੋਂ ਲੰਘਦੇ ਹਨ। ਜਿਨ੍ਹਾਂ ਦਾ ਕਰੋੜਾਂ ਰੁਪਏ ਟੈਕਸ ਸਰਕਾਰ ਤੇ ਟੋਲ ਕੰਪਨੀਆਂ ਇਕੱਠੇ ਕਰਦੀਆਂ। ਪਰ ਇਸਦੇ ਬਾਵਜੂਦ ਇਸ ਸੜਕ ਦੀ ਖਸਤਾ ਹਾਲਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਇਸ ਲਈ ਐਨਐਚਆਈਏ, ਟੋਲ ਕੰਪਨੀ ਅਤੇ ਸਰਕਾਰਾਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਅਤੇ ਟੋਲ ਟੈਕਸ ਰਾਹੀਂ ਲੋਕਾਂ ਦੀ ਲੁੱਟ ਕਰਨ ਦੇ ਬਾਵਜੂਦ ਸਹੂਲਤ ਨਹੀਂ ਦਿੱਤੀਆਂ ਰਹੀਆਂ। ਇਸ ਸਬੰਧੀ ਡੀਸੀ ਬਰਨਾਲਾ ਟੀ. ਬੈਨਿਥ ਨੇ ਕਿਹਾ ਕਿ ਉਹ ਇਸ ਵੱਲ ਧਿਆਨ ਦੇ ਕੇ ਮਸਲਾ ਹੱਲ ਕਰਨਗੇ। Post navigation Previous Post ਬਰਨਾਲਾ ਅਦਾਲਤ ਦੇ ਹੁਕਮ – ਸਿਰਫ ਦਿੱਤਾ ਗਿਆ ਚੈੱਕ ਹੀ ਲੈਣਦਾਰੀ ਦਾ ਸਬੂਤ ਨਹੀ…..!Next Postਆਪਣੇ ਜੱਦੀ ਸ਼ਹਿਰ ਭਦੌੜ ਤੋਂ ਸ਼ੁਰੂਆਤ ਕਰ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਲੋਕਾਂ ਨੂੰ ਜੈਵਿਕ ਖੇਤੀ ਨਾਲ ਜੁੜਨ ਦਾ ਦਿੱਤਾ ਸੱਦਾ