Posted inਬਰਨਾਲਾ ਜ਼ਿਲ੍ਹਾ ਰੋਜ਼ਗਾਰ ਦਫਤਰ ਵਿਖੇ ਪਲੇਸਮੈਂਟ ਕੈਂਪ 7 ਅਪ੍ਰੈਲ ਨੂੰ Posted by overwhelmpharma@yahoo.co.in Apr 4, 2025 ਬਰਨਾਲਾ, 4 ਅਪ੍ਰੈਲ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਰਾਮਿਯਾ ਹੈਲਥ ਕੇਅਰ ਅਤੇ ਮਿਡਲੈਂਡ ਮਾਈਕਰੋਫੀਨੈਂਸ ਪ੍ਰਾਈਵੇਟ ਲਿਮਿਟਡ ਨਾਲ ਤਾਲਮੇਲ ਕਰਕੇ 7 ਅਪ੍ਰੈਲ 2025 (ਦਿਨ ਸੋਮਵਾਰ) ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਦਫਤਰ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਬਰਨਾਲਾ ਨਵਜੋਤ ਕੌਰ ਨੇ ਦੱਸਿਆ ਕਿ ਰਾਮਿਯਾ ਹੈਲਥ ਕੇਅਰ ਵੱਲੋਂ ਵੈਲਨੈੱਸ ਅਡਵਾਇਜ਼ਰ ਦੀ ਅਸਾਮੀ ਜਿਸ ਲਈ ਵਿਦਿਅਕ ਯੋਗਤਾ 10ਵੀਂ ਤੋਂ ਗਰੇਜੁਏਸ਼ਨ, ਉਮਰ ਹੱਦ 18 ਤੋਂ 25 ਸਾਲ (ਕੇਵਲ ਲੜਕੀਆਂ) ਹੋਣੀ ਚਾਹੀਦੀ ਹੈ, ਦੀ ਇੰਟਰਵਿਊ ਲਈ ਜਾਵੇਗੀ ਅਤੇ ਮਿਡਲੈਂਡ ਮਾਈਕਰੋਫਨੈਂਸ ਪ੍ਰਾਈਵੇਟ ਲਿਮਿਟਡ ਵੱਲੋਂ ਫੀਲਡ ਸਟਾਫ ਦੀ ਅਸਾਮੀ ਜਿਸ ਲਈ ਵਿਦਿਅਕ ਯੋਗਤਾ 12ਵੀਂ ਪਾਸ, ਉਮਰ ਹੱਦ 18 ਸਾਲ (ਲੜਕੇ/ਲੜਕੀਆਂ ਦੋਵੇਂ) ਹੋਣੀ ਚਾਹੀਦੀ ਹੈ, ਦੀ ਇੰਟਰਵਿਊ ਲਈ ਜਾਵੇਗੀ। ਉਹਨਾਂ ਦੱਸਿਆ ਕਿ ਉਕਤ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜੀਊਮ, ਅਧਾਰ ਕਾਰਡ ਅਤੇ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। Post navigation Previous Post ਯੁੱਧ ਨਸ਼ਿਆਂ ਵਿਰੁੱਧ : ਜਾਗਰੂਕਤਾ ਮੁਹਿੰਮ ਤਹਿਤ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀNext Postਬਰਨਾਲਾ ਦੀਆਂ ਝੁੱਗੀਆਂ ਝੋਪੜੀਆਂ ’ਚੋਂ ਬੱਚਾ ਚੋਰੀ!