Posted inਬਰਨਾਲਾ ਬਰਨਾਲਾ ਦੀਆਂ ਝੁੱਗੀਆਂ ਝੋਪੜੀਆਂ ’ਚੋਂ ਬੱਚਾ ਚੋਰੀ! Posted by overwhelmpharma@yahoo.co.in Apr 4, 2025 ਬਰਨਾਲਾ, 4 ਅਪ੍ਰੈਲ (ਰਵਿੰਦਰ ਸ਼ਰਮਾ) : ਸ਼ੁੱਕਰਵਾਰ ਨੂੰ ਸਥਾਨਕ ਬਾਜਖ਼ਾਨਾ ਰੋਡ ’ਤੇ ਆਹਲੂਵਾਲੀਆ ਪੈਟਰੋਲ ਪੰਪ ਨਜ਼ਦੀਕ ਦਾਣਾ ਮੰਡੀ ’ਚ ਬਣੀਆਂ ਝੁੱਗੀਆਂ ਝੋਪੜੀਆਂ ਦੇ ਇਕ ਪਰਿਵਾਰ ਦਾ 3 ਸਾਲਾਂ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਬਾਅਦ ਦੁਪਹਿਰ ਕਰੀਬ 3 ਵਜੇ ਇਕੋਦਮ ਰੌਲਾ ਪੈ ਗਿਆ ਕਿ 3 ਸਾਲਾਂ ਬੱਚਾ ਕਿਧਰੇ ਵੀ ਮਿਲ ਨਹੀਂ ਰਿਹਾ। ਜਦੋਂ ਲੋਕ ਇਕੱਠੇ ਹੋਏ ਤਾਂ ਇਹ ਗੱਲ ਸਾਹਮਣੇ ਆਈ ਕਿ ਬੱਚਾ ਕਿਸੇ ਨੇ ਚੋਰੀ ਕਰ ਲਿਆ ਹੈ। ਗੁਆਚੇ ਬੱਚੇ ਦੇ ਮਾਤਾ ਪਿਤਾ ਦੋਵੇਂ ਹੀ ਵਿਕਲਾਂਗ ਹਨ। ਫ਼ਿਲਹਾਲ ਪਰਿਵਾਰ ਤੇ ਆਲੇ ਦੁਆਲੇ ਦੇ ਲੋਕਾਂ ਵਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਬੱਚਾ ਮਿਲਣ ਮਗਰੋਂ ਹੀ ਸਪੱਸ਼ਟ ਹੋਵੇਗਾ ਕਿ ਬੱਚਾ ਕਿੱਥੇ ਸੀ, ਉਹ ਖ਼ੁਦ ਹੀ ਕਿਧਰੇ ਗੁਆਚ ਗਿਆ ਸੀ ਜਾਂ ਕਿਸੇ ਨੇ ਉਸ ਨੂੰ ਚੋਰੀ ਜਾਂ ਅਗਵਾ ਕੀਤਾ ਸੀ। Post navigation Previous Post ਜ਼ਿਲ੍ਹਾ ਰੋਜ਼ਗਾਰ ਦਫਤਰ ਵਿਖੇ ਪਲੇਸਮੈਂਟ ਕੈਂਪ 7 ਅਪ੍ਰੈਲ ਨੂੰNext Postਕਿਸਾਨਾਂ ਨੂੰ ਘਰ ’ਚ ਵਰਤੋਂ ਤੇ ਖਾਣ ਵਾਲੀਆਂ ਵਸਤਾਂ ਆਪਣੇ ਹੀ ਖੇਤਾਂ ਵਿੱਚ ਜੈਵਿਕ ਖੇਤੀ ਰਾਹੀਂ ਪੈਦਾ ਕਰਨ ਲਈ ਪ੍ਰੇਰਿਆ