Posted inਸਿਹਤ ਬਰਨਾਲਾ ਕਿਸ਼ੋਰ ਸਿਹਤ ਅਤੇ ਤੰਦਰੁਸਤੀ ਦਿਵਸ ਮਨਾਇਆ Posted by overwhelmpharma@yahoo.co.in Feb 8, 2025 ਬਰਨਾਲਾ, 8 ਫਰਵਰੀ (ਰਵਿੰਦਰ ਸ਼ਰਮਾ) : ਸਿਵਲ ਸਰਜਨ (ਇੰਚਾਰਜ) ਬਰਨਾਲਾ ਡਾ.ਤਪਿੰਦਰਜੋਤ ਕੋਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਮਹਿਲਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਗੁਰਤੇਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਅੱਜ ਸਿਹਤ ਬਲਾਕ ਮਹਿਲਕਲਾਂ ਅਧੀਨ ਵੱਖ ਵੱਖ ਪਿੰਡਾਂ ਵਿਖੇ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆ ਕਰਮ ਤਹਿਤ ਕਿਸ਼ੋਰ ਸਿਹਤ ਅਤੇ ਤੰਦਰੁਸਤੀ ਦਿਵਸ ਮਨਾਇਆ ਗਿਆ। ਇਸ ਮੌਕੇ ਸੀ ਐਚ ਸੀ ਮਹਿਲਕਲਾਂ ਵਿਖੇ ਆਪਣੇ ਸੰਬੋਧਨ ਵਿੱਚ ਜਾਣਕਾਰੀ ਦਿੰਦਿਆਂ ਡਾ ਗੁਰਤੇਜਿੰਦਰ ਕੌਰ ਨੇ ਕਿਹਾ ਕਿ ਕਿਸ਼ੋਰ ਅਵਸਥਾ ਦੌਰਾਨ ਸ਼ਰੀਰਿਕ, ਮਾਨਸਿਕ ਅਤੇ ਭਾਵਨਾਤਮਕ ਬਦਲਾਅ ਆਉਂਦੇ ਹਨ। ਇਸ ਅਵਸਥਾ ਦੌਰਾਨ ਸੰਤੁਲਿਤ ਭੋਜਨ, ਮੌਸਮ ਅਨੁਸਾਰ ਫ਼ਲ ਸਬਜ਼ੀਆਂ, ਅਨਾਜ਼, ਦਾਲਾਂ, ਦੁੱਧ, ਦਹੀ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਫਾਸਟ ਫੂਡ ਤੋਂ ਪਰਹੇਜ ਕਰਨਾ ਚਾਹੀਦਾ ਹੈ। ਇਸ ਮੌਕੇ ਡਾ ਅੰਮਿ੍ਤਪਾਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕਿਸ਼ੋਰ ਬਚਿੱਆਂ ਨੂੰ ਆਪਣੀ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਸੋਸ਼ਲ ਮੀਡੀਆ ਦੇ ਮਾੜੇ ਪ੍ਭਾਵਾਂ ਤੋਂ ਬਚਣ, ਚੰਗੀ ਸੰਗਤ ਵਿੱਚ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਜ਼ੋਰ ਦਿੱਤਾ। ਇਸ ਪੋ੍ਗਰਾਮ ਬਾਰੇ ਜਾਣਕਾਰੀ ਦਿੰਦਿਆਂ ਬੀਈਈ ਸ਼ਿਵਾਨੀ ਨੇ ਦੱਸਿਆ ਕਿ ਪੀਅਰ ਐਜੂਕੇਟਰ ਪੋ੍ਗਰਾਮ ਤਹਿਤ ਆਸ਼ਾ ਵਰਕਰਾਂ ਵਲੋਂ ਕਿਸ਼ੋਰ ਬੱਚਿਆਂ ਵਿੱਚੋਂ ਕੁਝ ਬੱਚੇ ਚੁਣ ਕੇ ਟਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਹਮਉਮਰ ਹੋਰਨਾਂ ਬੱਚਿਆਂ ਨੂੰ ਸ਼ਰੀਰਿਕ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ਅਤੇ ਸਮੱਸਿਆਵਾਂ ਬਾਰੇ ਜਾਗਰੂਕ ਕਰ ਸਕਣ। ਇਸ ਮੌਕੇ ਸਿਹਤ ਸੁਪਰਵਾਈਜ਼ਰ ਜਸਵੀਰ ਸਿੰਘ, ਏ ਐਨ ਐਮ ਵਿਨੋਦ ਰਾਣੀ, ਸਿਹਤ ਵਰਕਰ ਬੂਟਾ ਸਿੰਘ, ਉਪਵੈਦ ਅਜੇ ਕੁਮਾਰ, ਸੁਖਪਾਲ ਸਿੰਘ, ਆਸ਼ਾ ਵਰਕਰਾਂ ਅਤੇ ਸਕੂਲੀ ਬੱਚੇ ਹਾਜ਼ਰ ਸਨ। Post navigation Previous Post ਦਿੱਲੀ ‘ਚ ਜਿੱਥੇ-ਜਿੱਥੇ ਮਾਨ ਦਾ ਚੋਣ ਪ੍ਰਚਾਰ, ਉੱਥੇ-ਉੱਥੇ ਹਾਰੀ ‘ਆਪ’Next Postਡੀਲਰਾਂ ਨੂੰ ਚੇਤਾਵਨੀ : ਬੀਜ ਜਾਂ ਖਾਦ ਦਾ ਰੇਟ ਜਿਆਦਾ ਲਗਾਇਆ ਤਾਂ ਹੋਵੇਗੀ ਸਖ਼ਤ ਕਾਰਵਾਈ