Posted inਬਰਨਾਲਾ ਡੀਲਰਾਂ ਨੂੰ ਚੇਤਾਵਨੀ : ਬੀਜ ਜਾਂ ਖਾਦ ਦਾ ਰੇਟ ਜਿਆਦਾ ਲਗਾਇਆ ਤਾਂ ਹੋਵੇਗੀ ਸਖ਼ਤ ਕਾਰਵਾਈ Posted by overwhelmpharma@yahoo.co.in Feb 9, 2025 ਬਰਨਾਲਾ, 9 ਫਰਵਰੀ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਆਲਟੀ ਕੰਟਰੋਲ ਮੁਹਿੰਮ ਤਹਿਤ ਡਾ. ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਦੀ ਦੇਖ-ਰੇਖ ਅਧੀਨ ਗਠਿਤ ਕੀਤੀਆਂ ਬਲਾਕ ਪੱਧਰੀ ਟੀਮਾਂ ਦੁਆਰਾ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੇ ਫਰਮਾਂ/ਡੀਲਰਾਂ ਦੀ ਚੈਕਿੰਗ ਲਗਾਤਾਰ ਜਾਰੀ ਰੱਖਣ ਦੇ ਆਦੇਸ਼ ਦਿੱਤੇ ਹਨ। ਮੱਕੀ ਅਤੇ ਮੂੰਗੀ ਫਸਲ ਦੀ ਬਿਜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲ੍ਹੇ ਦੇ ਸਮੂਹ ਡੀਲਰਾਂ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਵੀ ਬੀਜ ਜਾਂ ਖਾਦ ਦਾ ਰੇਟ ਜਿਆਦਾ ਲਗਾਇਆ ਜਾਂ ਹੋਰ ਕੋਈ ਵਾਧੂ ਪਦਾਰਥ ਦੀ ਟੈਗਿੰਗ ਕੀਤੀ ਤਾਂ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਕੋਈ ਵੀ ਸਮੱਸਿਆ ਹੋਵੇ ਤਾਂ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਤਾਲਮੇਲ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। Post navigation Previous Post ਕਿਸ਼ੋਰ ਸਿਹਤ ਅਤੇ ਤੰਦਰੁਸਤੀ ਦਿਵਸ ਮਨਾਇਆNext Postਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਦਿੱਤਾ ਅਸਤੀਫ਼ਾ