Posted inਨਵੀਂ ਦਿੱਲੀ ਰਾਜਨੀਤੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਦਿੱਤਾ ਅਸਤੀਫ਼ਾ Posted by overwhelmpharma@yahoo.co.in Feb 9, 2025 ਨਵੀਂ ਦਿੱਲੀ : ਸ਼ਨਿੱਚਰਵਾਰ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਤੇ ਭਾਜਪਾ ਨੇ ਬੰਪਰ ਜਿੱਤ ਹਾਸਿਲ ਕੀਤੀ ਹੈ। ਜਿਸ ਤੋਂ ਬਾਅਦ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਆਤਿਸ਼ੀ ਵੱਲੋਂ ਆਪਣਾ ਅਸਤੀਫਾ ਉਪ ਰਾਜਵਾਲ ਵੀ.ਕੇ. ਸਿੰਘ ਨੂੰ ਸੌਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਦਿੱਲੀ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਆਮ ਆਦਮੀ ਪਾਰਟੀ ਨੂੰ ਸਿਰਫ਼ 22 ਸੀਟਾਂ ਹੀ ਪ੍ਰਾਪਤ ਹੋਈਆਂ, ਜਦਕਿ ਭਾਰਤੀ ਜਨਤਾ ਪਾਰਟੀ ਨੇ 70 ਵਿਧਾਨ ਸਭਾ ਸੀਟਾਂ ’ਚੋਂ 48 ਸੀਟਾਂ ਪ੍ਰਾਪਤ ਕਰਦਿਆਂ ਪੂਰਨ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਚੋਣਾਂ ’ਚ ਮੁੱਖ ਪਾਰਟੀਆਂ ਦੇ ਕਈ ਵੱਡੇ ਦਿੱਗਜ਼ਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। Post navigation Previous Post ਡੀਲਰਾਂ ਨੂੰ ਚੇਤਾਵਨੀ : ਬੀਜ ਜਾਂ ਖਾਦ ਦਾ ਰੇਟ ਜਿਆਦਾ ਲਗਾਇਆ ਤਾਂ ਹੋਵੇਗੀ ਸਖ਼ਤ ਕਾਰਵਾਈNext Postਮਹਾਕੁੰਭ ਤੋਂ ਪਰਤ ਰਹੇ 4 ਸ਼ਰਧਾਲੂਆਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ, 6 ਗੰਭੀਰ ਜਖ਼ਮੀ