Posted inParyagraj Uttar Pardesh ਹਾਦਸਾ ਮਹਾਕੁੰਭ ਤੋਂ ਪਰਤ ਰਹੇ 4 ਸ਼ਰਧਾਲੂਆਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ, 6 ਗੰਭੀਰ ਜਖ਼ਮੀ Posted by overwhelmpharma@yahoo.co.in Feb 9, 2025 ਉਤਰ ਪ੍ਰਦੇਸ਼ : ਮਹਾਕੁੰਭ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਦੁਖਦਾਈ ਹਾਦਸਾ ਵਾਪਰਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂ.ਪੀ. ਦੇ ਸੋਨਭੱਦਰ ’ਚ ਸ਼ਰਧਾਲੂਆਂ ਨਾਲ ਭਰੀ ਇੱਕ ਬੋਲੈਰੋ ਨੂੰ ਟਰੇਲਰ ਨੇ ਟੱਕਰ ਮਾਰਨ ਕਾਰਨ ਭਿਆਨਕ ਹਾਦਸਾ ਵਾਪਰਿਆ, ਜਿਸ ’ਚ 4 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 6 ਗੰਭੀਰ ਜ਼ਖ਼ਮੀ ਹਨ। ਜਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਬੋਲੈਰੋ ’ਚ ਸਵਾਰ ਸ਼ਰਧਾਲੂ ਮਹਾਕੁੰਭ ’ਚ ਇਸ਼ਨਾਨ ਕਰਕੇ ਛੱਤੀਸਗੜ੍ਹ ਦੇ ਰਾਏਗੜ੍ਹ ਪਰਤ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਦੇ ਪਰਖੱਚੇ ਉਡ ਗਏ। ਹਾਦਸਾ ਸਵੇਰੇ 6.30 ਵਜੇ ਭਬਾਨੀ ਦੇ ਦਰੰਖੜ ਨੇੜੇ ਵਾਪਰਿਆ। ਹਾਦਸੇ ’ਚ ਮਰਨ ਵਾਲਿਆਂ ਦੀ ਪਛਾਣ ਰਾਏਪੁਰ ਵਾਸੀ ਲਕਸ਼ਮੀ ਬਾਈ (30), ਅਨਿਲ ਪ੍ਰਧਾਨ (37), ਠਾਕੁਰ ਰਾਮ ਯਾਦਵ (58) ਤੇ ਰੁਕਮਣੀ ਯਾਦਵ (56) ਵਜੋਂ ਹੋਈ ਹੈ। ਜ਼ਖ਼ਮੀਆਂ ’ਚ ਰਾਮ ਕੁਮਾਰ (33), ਦਿਲੀਪ ਦੇਵੀ (58), ਅਭਿਸ਼ੇਕ ਅਹਾਨ (4), ਯੋਗੀ ਲਾਲ (36), ਹਰਸ਼ਿਤ (2.5 ਸਾਲ), ਸੁਰੇਂਦਰੀ ਦੇਵੀ (32) ਸ਼ਾਮਲ ਹਨ। – ਬੋਲੈਰੋ ਦੇ ਉੱਡੇ ਪਰਖੱਚੇ ਚਸ਼ਮਦੀਦ ਸੁਰੇਸ਼ ਕੁਮਾਰ ਵਿਸ਼ਵਕਰਮਾ ਨੇ ਦੱਸਿਆ ਕਿ ਸ਼ਰਧਾਲੂ ਕੁੰਭ ’ਚ ਇਸ਼ਨਾਨ ਕਰਕੇ ਵਾਪਸ ਆ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟੇਲਰ ਨੇ ਬੋਲੈਰੋ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਦੇ ਪਰਖੱਚੇ ਉਡ ਗਏ। ਜ਼ਖ਼ਮੀ ਰਾਮ ਕੁਮਾਰ ਨੇ ਦੱਸਿਆ ਕਿ ਸਾਰੇ ਲੋਕ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਦੇ ਸੂਰਜਗੜ੍ਹ ਤੋਂ ਪ੍ਰਯਾਗਰਾਜ ਗੰਗਾ ’ਚ ਇਸ਼ਨਾਨ ਕਰਨ ਆਏ ਸਨ। ਨਹਾਉਣ ਤੋਂ ਬਾਅਦ ਵਾਪਸ ਪਰਤਦੇ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ। Post navigation Previous Post ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਦਿੱਤਾ ਅਸਤੀਫ਼ਾNext Post5 ਸਾਲਾਂ ਪੁੱਤਰ ਦੀ ਭਾਲ ’ਚ ਦਰ-ਦਰ ਠੋਕਰਾਂ ਖਾ ਰਹੀ ਅੰਗਰੇਜ਼ਣ ਮਾਂ ਪੁੱਜੀ ਪੰਜਾਬ