Posted inਬਰਨਾਲਾ ਸਕੂਲ ਫਾਰ ਡਿਫਰੈਟਲੀ ਏਬਲਡ ਚਿਲਡਰਨ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਕਰਵਾਇਆ ਹਵਨ Posted by overwhelmpharma@yahoo.co.in Apr 4, 2025 ਬਰਨਾਲਾ, 4 ਅਪ੍ਰੈਲ (ਰਵਿੰਦਰ ਸ਼ਰਮਾ) : ਸਕੂਲ ਫਾਰ ਡਿਫਰੈਟਲੀ ਏਬਲਡ ਚਿਲਡਰਨ ਪਵਨ ਸੇਵਾ ਸੰਮਤੀ ਸਕੂਲ ਬਰਨਾਲਾ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ’ਤੇ ਹਵਨ ਯੱਗ ਕਰਵਾਇਆ ਗਿਆ। ਪੰਡਿਤ ਗੋਪਾਲ ਦਾਸ ਨੇ ਬੜੀ ਸ਼ਰਧਾ ਪੂਰਵਕ ਇਹ ਹਵਨ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰਵੀਨ ਕੁਮਾਰ ਨੇ ਹਵਨ ਤੋਂ ਪਹਿਲਾਂ ਸ਼ਰਧਾ ਨਾਲ ਪੂਜਾ ਕਰਵਾਈ। ਇਸ ਮੌਕੇ ਉਹਨਾਂ ਨਾਲ ਚੇਅਰਮੈਨ ਰਾਜੇਸ਼ ਕਾਂਸਲ, ਜਨਰਲ ਸਕੱਤਰ ਵਰੁਣ ਬੱਤਾ, ਵਾਈਸ ਪ੍ਰਧਾਨ ਪ੍ਰਵੀਨ ਸਿੰਗਲਾ, ਕੈਸ਼ੀਅਰ ਸੁਭਾਸ਼ ਗਰਗ, ਜੁਇੰਟ ਸਕੱਤਰ ਰਜਿੰਦਰ ਪ੍ਰਸਾਦ ਸਿੰਗਲਾ, ਪ੍ਰੈਸ ਸਕੱਤਰ ਸੰਜੀਵ ਢੰਡ, ਐਕਟਿਵ ਮੈਂਬਰ ਹਿਮਾਂਸ਼ੂ ਕਾਸਲ, ਨਿਸ਼ੂ ਮੋਦੀ, ਪ੍ਰਿੰਸੀਪਲ ਮੈਡਮ ਦੀਪਤੀ ਸ਼ਰਮਾ, ਸਮੂਹ ਟੀਚਰ ਅਤੇ ਬੱਚੇ ਇਸ ਹਵਨ ਦੌਰਾਨ ਹਾਜ਼ਰ ਸਨ। ਸਾਰਿਆਂ ਨੇ ਮਿਲ ਕੇ ਹਵਨ ਵਿੱਚ ਪੂਰਨ ਅਹੂਤੀ ਪਾਈ ਅਤੇ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਚੇਅਰਮੈਨ ਰਾਜੇਸ਼ ਕਾਂਸਲ ਅਤੇ ਪ੍ਰਿੰਸੀਪਲ ਮੈਡਮ ਦੀਪਤੀ ਸ਼ਰਮਾ ਨੇ ਦੱਸਿਆ ਕਿ ਕੱਲ ਸਕੂਲ ਦਾ ਰਿਜਲਟ ਕੱਢਿਆ ਗਿਆ, ਜਿਸ ’ਚ ਸਾਰੇ ਬੱਚੇ ਬਹੁਤ ਹੀ ਵਧੀਆ ਨੰਬਰ ਲੈ ਕੇ ਪਾਸ ਹੋਏ ਹਨ। ਰਿਜਲਟ ਤੋਂ ਬਾਅਦ ਨਵੇਂ ਸੈਸ਼ਨ ਦੀ ਸ਼ੁਰੂਆਤ ਤੇ ਹਰ ਸਾਲ ਹਵਨ ਕਰਵਾਇਆ ਜਾਂਦਾ ਹੈ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਜਾਂਦੀ ਹੈ। Post navigation Previous Post ਕਿਸਾਨਾਂ ਨੂੰ ਘਰ ’ਚ ਵਰਤੋਂ ਤੇ ਖਾਣ ਵਾਲੀਆਂ ਵਸਤਾਂ ਆਪਣੇ ਹੀ ਖੇਤਾਂ ਵਿੱਚ ਜੈਵਿਕ ਖੇਤੀ ਰਾਹੀਂ ਪੈਦਾ ਕਰਨ ਲਈ ਪ੍ਰੇਰਿਆNext Postਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ’ਤੇ ਸਰਕਾਰ ਦਾ ਸਖ਼ਤ ਐਕਸ਼ਨ , ਕਿਤਾਬਾਂ ਤੇ ਵਰਦੀਆਂ ਦੀਆਂ ਸ਼ਿਕਾਇਤਾਂ ਦੇਖਣਗੇ ਡੀ.ਸੀ.