Posted inਬਰਨਾਲਾ ਰਾਜੇਸ਼ ਛਿੱਬਰ ਐਸ.ਪੀ. (ਐਚ) ਬਰਨਾਲਾ ਵਜੋਂ ਤਾਇਨਾਤ, ਪਹਿਲਾਂ ਵੀ ਬਰਨਾਲਾ ਵਿੱਚ ਨਿਭਾਅ ਚੁੱਕੇ ਹਨ ਸੇਵਾਵਾਂ Posted by overwhelmpharma@yahoo.co.in Apr 7, 2025 ਬਰਨਾਲਾ, 7 ਅਪ੍ਰੈਲ (ਰਵਿੰਦਰ ਸ਼ਰਮਾ) :ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਵਿੱਚ ਰਾਜੇਸ਼ ਛਿੱਬਰ ਨੂੰ ਐਸ.ਪੀ. ਹੈੱਡ ਕੁਆਰਟਰ ਬਰਨਾਲਾ ਤਾਇਨਾਤ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਉਹ ਸਿਟੀ ਪੁਲਿਸ ਸਟੇਸ਼ਨ ਬਰਨਾਲਾ, ਪੁਲਿਸ ਸਟੇਸ਼ਨ ਧਨੌਲਾ, ਥਾਣਾ ਰੂੜੇਕੇ ਕਲਾਂ ਵਿਖੇ ਥਾਣਾ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕੁਝ ਸਮੇਂ ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ ਵਜੋਂ ਵੀ ਡਿਊਟੀ ਨਿਭਾਉਣ ਸਮੇਤ ਡੀ.ਐਸ.ਪੀ. ਸਿਟੀ ਬਰਨਾਲਾ ਵੀ ਰਹਿ ਚੁੱਕੇ ਹਨ। ਹੁਣ ਕਰੀਬ 4 ਸਾਲ ਬਾਅਦ ਉਨ੍ਹਾਂ ਨੂੰ ਬਰਨਾਲਾ ਵਿੱਚ ਅਧਿਕਾਰੀ ਵਜੋਂ ਤਾਇਨਾਤ ਕੀਤਾ ਗਿਆ ਹੈ। ਰਾਜੇਸ਼ ਛਿੱਬਰ ਨੇ ਸੋਮਵਾਰ ਦੁਪਹਿਰ ਨੂੰ ਬਰਨਾਲਾ ਵਿੱਚ ਆਪਣੀ ਡਿਊਟੀ ਜੁਆਇਨ ਕਰ ਲਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਉਨ੍ਹਾਂ ਨੇ ਸਾਰੇ ਲੋਕਾਂ ਦੇ ਕੰਮ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਸਨ, ਹੁਣ ਵੀ ਉਹ ਇਸੇ ਤਰ੍ਹਾਂ ਲੋਕਾਂ ਦੇ ਕੰਮ ਕਰਨਗੇ ਅਤੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਦੱਸ ਦੇਈਏ ਕਿ ਜਿਵੇਂ ਹੀ ਬੀਤੇ ਦਿਨ ਰਾਜੇਸ਼ ਛਿੱਬਰ ਦੇ ਬਰਨਾਲਾ ਵਿੱਚ ਐਸ.ਪੀ. ਤਾਇਨਾਤ ਹੋਣ ਦੀ ਸੂਚਨਾ ਸ਼ਹਿਰ ਵਾਸੀਆਂ ਨੂੰ ਮਿਲੀ, ਤਾਂ ਸੋਸ਼ਲ ਮੀਡੀਆ ‘ਤੇ ਛਿੱਬਰ ਨੂੰ ਵਧਾਈਆਂ ਦੇਣ ਵਾਲਿਆਂ ਆ ਹੜ੍ਹ ਆ ਗਿਆ। Post navigation Previous Post ਸਿੱਖਿਆ ਕ੍ਰਾਂਤੀ ਮੁਹਿੰਮ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਆਵੇਗੀ ਵਿਦਿਅਕ ਕ੍ਰਾਂਤੀ : ਕੁਲਵੰਤ ਸਿੰਘ ਪੰਡੋਰੀNext Postਆਰ.ਟੀ.ਏ. ਦਫ਼ਤਰ ਬਰਨਾਲਾ ਵਿੱਚ ਵਿਜੀਲੈਂਸ ਟੀਮ ਨੇ ਕੀਤੀ ਛਾਪੇਮਾਰੀ