Posted inਬਰਨਾਲਾ ਆਰ.ਟੀ.ਏ. ਦਫ਼ਤਰ ਬਰਨਾਲਾ ਵਿੱਚ ਵਿਜੀਲੈਂਸ ਟੀਮ ਨੇ ਕੀਤੀ ਛਾਪੇਮਾਰੀ Posted by overwhelmpharma@yahoo.co.in Apr 7, 2025 – ਬਿਨਾਂ ਟ੍ਰਾਇਲ ਪਾਸ ਕੀਤੇ ਡਰਾਈਵਿੰਗ ਲਾਇਸੈਂਸ ਬਣਾਏ ਜਾਣ ਦੀ ਮਿਲੀ ਸੀ ਸ਼ਿਕਾਇਤ : ਡੀ.ਐਸ.ਪੀ. ਲਵਪ੍ਰੀਤ ਸਿੰਘ ਬਰਨਾਲਾ, 7 ਅਪ੍ਰੈਲ (ਰਵਿੰਦਰ ਸ਼ਰਮਾ) : ਸੋਮਵਾਰ ਨੂੰ ਬਰਨਾਲਾ ਦੇ ਆਰ.ਟੀ.ਏ. ਦਫ਼ਤਰ ਵਿੱਚ ਵਿਜੀਲੈਂਸ ਵਿਭਾਗ ਦੀ ਟੀਮ ਨੇ ਵੱਡੀ ਕਾਰਵਾਈ ਕੀਤੀ। ਡੀਐਸਪੀ ਲਵਪ੍ਰੀਤ ਸਿੰਘ ਦੀ ਅਗਵਾਈ ਵਿੱਚ ਵਿਜੀਲੈਂਸ ਟੀਮ ਨੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ। ਵਿਜੀਲੈਂਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਦਫ਼ਤਰ ਦੇ ਬਾਹਰ ਬੈਠੇ ਏਜੰਟਾਂ ਰਾਹੀਂ ਬਿਨਾਂ ਟ੍ਰਾਇਲ ਪਾਸ ਕੀਤੇ ਡਰਾਈਵਿੰਗ ਲਾਇਸੈਂਸ ਬਣਾਏ ਜਾ ਰਹੇ ਹਨ। ਵਿਜੀਲੈਂਸ ਵਿਭਾਗ ਬਰਨਾਲਾ ਦੇ ਡੀਐਸਪੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਆਰ.ਟੀ.ਏ. ਦਫ਼ਤਰ ਵਿੱਚ ਡਰਾਈਵਿੰਗ ਲਾਇਸੈਂਸ ਬਣਾਉਣ ਤੋਂ ਪਹਿਲਾਂ ਟ੍ਰਾਇਲ ਲਿਆ ਜਾਂਦਾ ਹੈ। ਇਸ ਦਾ ਆਨਲਾਈਨ ਰਿਕਾਰਡ ਵੀ ਰੱਖਿਆ ਜਾਂਦਾ ਹੈ। ਪਰ ਸ਼ਿਕਾਇਤ ਮਿਲੀ ਸੀ ਕਿ ਜੋ ਲੋਕ ਟ੍ਰਾਇਲ ਪਾਸ ਨਹੀਂ ਕਰ ਪਾਉਂਦੇ, ਉਨ੍ਹਾਂ ਦੇ ਵੀ ਏਜੰਟਾਂ ਰਾਹੀਂ ਲਾਇਸੈਂਸ ਬਣ ਰਹੇ ਹਨ। ਵਿਜੀਲੈਂਸ ਟੀਮ ਪਿਛਲੇ ਦੋ ਮਹੀਨਿਆਂ ਦਾ ਪੂਰਾ ਰਿਕਾਰਡ ਖੰਗਾਲ ਰਹੀ ਹੈ। ਟੀਮ ਇਹ ਪਤਾ ਲਗਾ ਰਹੀ ਹੈ ਕਿ ਕਿੰਨੇ ਲਾਇਸੈਂਸ ਬਣੇ ਅਤੇ ਕਿੰਨੇ ਲੋਕਾਂ ਨੇ ਟ੍ਰਾਇਲ ਦਿੱਤਾ। ਜੇਕਰ ਕੋਈ ਬੇਨਿਯਮੀ ਮਿਲੀ ਤਾਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪੰਜਾਬ ਦੇ ਲਗਭਗ ਅੱਧਾ ਦਰਜਨ ਜ਼ਿਲ੍ਹਿਆਂ ਦੇ ਆਰ.ਟੀ.ਏ. ਦਫ਼ਤਰਾਂ ਵਿੱਚ ਵੀ ਵਿਜੀਲੈਂਸ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਛਾਪੇਮਾਰੀ ਕਰਕੇ ਦਸਤਾਵੇਜ਼ਾਂ ਦੀ ਜਾਂਚ ਕੀਤੀ। Post navigation Previous Post ਰਾਜੇਸ਼ ਛਿੱਬਰ ਐਸ.ਪੀ. (ਐਚ) ਬਰਨਾਲਾ ਵਜੋਂ ਤਾਇਨਾਤ, ਪਹਿਲਾਂ ਵੀ ਬਰਨਾਲਾ ਵਿੱਚ ਨਿਭਾਅ ਚੁੱਕੇ ਹਨ ਸੇਵਾਵਾਂNext Postਆੜ੍ਹਤੀਆ ਅਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਬੇਲੋੜੀ ਦਖਲਅੰਦਾਜ਼ੀ ਬੰਦ ਕਰੇ ਸੂਬਾ ਸਰਕਾਰ-ਵਿਜੇ ਕਾਲੜਾ