Posted inBarnala ਤਪਾ ਮੰਡੀ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਭੂਆ ਭਤੀਜੇ ਦੀ ਮੌਤ Posted by overwhelmpharma@yahoo.co.in April 11, 2025No Comments ਬਰਨਾਲਾ, 11 ਅਪ੍ਰੈਲ (ਰਵਿੰਦਰ ਸ਼ਰਮਾ) : ਤਪਾ ਮੰਡੀ ’ਚ ਭਿਆਨਕ ਸੜਕ ਹਾਦਸੇ ਵਾਪਰਿਆ, ਜਿਸ ’ਚ ਮੋਟਰਸਾਈਕਲ ਸਵਾਰ ਭੂਆ ਭਤੀਜੇ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਤਪਾ ਮੰਡੀ ਦੇ ਨਜ਼ਦੀਕੀ ਪਿੰਡ ਤਾਜੋ ਰੂੜੇਕੇ ਲਿੰਕ ਰੋਡ ’ਤੇ ਵਾਪਰਿਆ, ਜਿੱਥੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਭੂਆ ਭਤੀਜੇ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਵਾਸੀ ਕਾਹਨੇਕੇ ਆਪਣੀ ਭੂਆ ਮਲਕੀਤ ਕੌਰ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਤਪਾ ਤੋਂ ਵਾਇਆ ਤਾਜੋ ਰੂੜੇਕੇ ਲਿੰਕ ਰੋਡ ਰਾਹੀਂ ਆਪਣੇ ਪਿੰਡ ਕਾਹਨੇਕੇ ਜਾ ਰਹੇ ਸਨ। ਜਦੋਂ ਉਹ ਤਾਜੋ ਰੂੜੇਕੇ ਲਿੰਕ ਰੋਡ ’ਤੇ ਸ਼ੈਲਰ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਅਣਪਛਾਤੇ ਵਾਹਨ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਦੋਨੋਂ ਜਣੇ ਸੜਕ ’ਤੇ ਡਿੱਗ ਕੇ ਗੰਭੀਰ ਰੂਪ ’ਚ ਜਖਮੀ ਹੋ ਗਏ ਅਤੇ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ’ਚ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਰਾਹਗੀਰਾਂ ਨੇ ਤੁਰੰਤ ਇਸਦੀ ਸੂਚਨਾ ਮਿੰਨੀ ਸਹਾਰਾ ਕਲੱਬ ਤੇ ਤਪਾ ਪੁਲਿਸ ਨੂੰ ਦਿੱਤੀ। ਸਹਾਰਾ ਕਲੱਬ ਦੀਆਂ ਐਬੂਲੈਂਸਾਂ ਨੇ ਜਖ਼ਮੀਆ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਚੈੱਕਅਪ ਕਰਨ ਉਪਰੰਤ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Post navigation Previous Post ਸੰਗਰੂਰ ਵਿੱਚ ਆਨਲਾਈਨ ਨੌਕਰੀ ਦੇ ਨਾਮ ‘ਤੇ 43.50 ਲੱਖ ਰੁਪਏ ਦੀ ਠੱਗੀNext Postਔਰਤ ਦਾ ਮੋਬਾਈਲ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰੇ ਫ਼ਰਾਰ