Posted inਬਰਨਾਲਾ ਔਰਤ ਦਾ ਮੋਬਾਈਲ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰੇ ਫ਼ਰਾਰ Posted by overwhelmpharma@yahoo.co.in Apr 11, 2025 ਬਰਨਾਲਾ, 11 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਦੇ ਡਾਕਘਰ ਨੇੜੇ ਬੱਸ ਦੀ ਉਡੀਕ ਕਰ ਰਹੀ ਇਕ ਔਰਤ ਦੇ ਹੱਥ ’ਚੋਂ ਮੋਟਰਸਾਈਕਲ ਸਵਾਰ ਦੋ ਲੁਟੇਰੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਵੀਰਪਾਲ ਕੌਰ ਵਾਸੀ ਬੁਗਰਾਂ ਨਾਂਅ ਦੀ ਔਰਤ ਜੋ ਡਾਕਘਰ ਨਜ਼ਦੀਕ ਖੜੀ ਬੱਸ ਦੀ ਉਡੀਕ ਕਰ ਰਹੀ ਸੀ, ਨੇ ਆਪਣਾ ਮੋਬਾਇਲ ਹੱਥ ’ਚ ਫੜਿਆ ਹੋਇਆ ਸੀ ਤਾਂ ਅਚਾਨਕ ਮੋਟਰਸਾਈਕਲ ’ਤੇ ਸਵਾਰ ਦੋ ਲੁਟੇਰੇ ਉਸਦੇ ਨਜ਼ਦੀਕ ਆਏ ਅਤੇ ਹੱਥ ‘ਚ ਫੜਿਆ ਹੋਇਆ ਮੋਬਾਇਲ ਖੋਹ ਕੇ ਫਰਾਰ ਹੋ ਗਏ। ਔਰਤ ਨੇ ਜਦੋਂ ਰੌਲਾ ਪਾਇਆ ਤਾਂ ਲੋਕ ਉਕਤ ਲੁਟੇਰਿਆਂ ਦੇ ਪਿੱਛੇ ਵੀ ਭੱਜੇ, ਪਰ ਉਦੋਂ ਤੱਕ ਲੁਟੇਰੇ ਕਾਫੀ ਦੂਰ ਜਾ ਚੁੱਕੇ ਸਨ। ਮੌਕੇ ਮੌਜੂਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਤਪਾ ਸਿਟੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਤਪਾ ਸਿਟੀ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ ਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਲੱਗੇ। ਪੁਲਿਸ ਵੱਲੋਂ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰਨ ਦੀ ਗੱਲ ਆਖ਼ੀ ਜਾ ਰਹੀ ਹੈ। Post navigation Previous Post ਤਪਾ ਮੰਡੀ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਭੂਆ ਭਤੀਜੇ ਦੀ ਮੌਤNext Postਗੁਰਦੁਆਰਾ ਬੀਬੀ ਪ੍ਰਧਾਨ ਕੌਰ ਸਾਹਿਬ ਬਰਨਾਲਾ ਵਿਖੇ ਮਹਾਨ ਗੁਰਮਤਿ ਸਮਾਗਮ 13 ਅਪ੍ਰੈਲ ਨੂੰ