Posted inਜਲੰਧਰ ਪੰਜਾਬ ਦੇਸੀ ਕੱਟੇ ਦੇ ਨਿਰਮਾਣ ’ਚ ਸ਼ਾਮਲ ਨਾਬਾਲਗ ਗ੍ਰਿਫ਼ਤਾਰ, 10 ਦੇਸੀ ਪਿਸਤੌਲ ਬਰਾਮਦ Posted by overwhelmpharma@yahoo.co.in Feb 9, 2025 ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਨਾਬਾਲਗ ਨੂੰ ਕਾਬੂ ਕਰਕੇ ਉਸ ਕੋਲੋਂ 10 ਦੇਸੀ ਪਿਸਤੌਲ ਬਰਾਮਦ ਕਰ ਕੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੇ ਯੂਨਿਟ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦਾ ਇੱਕ ਵਿਅਕਤੀ ਗੈਰ-ਕਾਨੂੰਨੀ ਦੇਸੀ ਪਿਸਤੌਲ, ਜਿਸਨੂੰ ਆਮ ਤੌਰ ‘ਤੇ ਦੇਸੀ ਕੱਟਾ ਕਿਹਾ ਜਾਂਦਾ ਹੈ, ਦੇ ਨਿਰਮਾਣ ’ਚ ਸ਼ਾਮਲ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾ ਕੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸਦੀ ਪਹਿਚਾਣ ਹਰਜਿੰਦਰ ਸਿੰਘ ਉਰਫ਼ ਗਿਆਨੀ ਵਾਸੀ ਕੋਟ ਮੁਹੱਲਾ ਜਲੰਧਰ ਹੋਈ ਹੈ। ਉਨਾ ਦੱਸਿਆ ਕਿ ਹਰਜਿੰਦਰ ਨਾਬਾਲਗ ਹੈ ਤੇ ਲੰਬੇ ਸਮੇਂ ਤੋਂ ਇਸ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਤੇ ਉਸ ਦੇ ਅੱਗੇ ਤੇ ਪਿਛਲੇ ਸਬੰਧਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਫ.ਆਈ.ਆਰ ਨੰ: 8 ਮਿਤੀ: 09.02.2025 ਧਾਰਾ: 25(8), 25(1)ਏ.ਏ.-54-59, ਅਸਲਾ ਐਕਟ ਤਹਿਤ ਥਾਣਾ ਡਵੀਜ਼ਨ ਨੰ: 5 ਜਲੰਧਰ ਵਿਖੇ ਦਰਜ ਕੀਤਾ ਗਿਆ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ। ਇਹ ਹੋਈ ਬਰਾਮਦਗੀ 1. 10 ਦੇਸੀ ਪਿਸਤੌਲ (ਦੇਸੀ ਕੱਟਾ) 2. ਇੱਕ ਲੋਹੇ ਦੀ ਕਟਿੰਗ ਮਸ਼ੀਨ 3. ਇੱਕ ਡਰਿੱਲ ਮਸ਼ੀਨ 4. ਪਿਸਤੌਲ ਦੇ ਗੈਰ-ਕਾਨੂੰਨੀ ਨਿਰਮਾਣ ਲਈ ਵਰਤੇ ਜਾਂਦੇ ਵੱਖ-ਵੱਖ ਸੰਦ 5. ਬਿਨਾਂ ਨੰਬਰੀ ਐਕਟਿਵਾ ਸਕੂਟਰੀ Post navigation Previous Post ਪੰਜਾਬ ’ਚ ਵੀ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਵੇਗਾ : ਸੁਖਜਿੰਦਰ ਰੰਧਾਵਾNext PostGoogle ‘ਤੇ ਇਹ 4 ਚੀਜ਼ਾਂ ਸਰਚ ਕਰਨ ’ਤੇ ਹੋ ਸਕਦੀ ਹੈ ਜੇਲ੍ਹ !