Posted inਬਰਨਾਲਾ ਬਰਨਾਲਾ ਅਤੇ ਧਨੌਲਾ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਨਾਟਕ ਦਾ ਮੰਚਨ Posted by overwhelmpharma@yahoo.co.in Apr 12, 2025 – ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਨਾਟਕਾਂ ਰਾਹੀਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਕੀਤਾ ਜਾਵੇਗਾ ਜਾਗਰੂਕ: ਰਾਮ ਤੀਰਥ ਮੰਨਾ ਬਰਨਾਲਾ, 12 ਅਪ੍ਰੈਲ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਹਲਕਾ ਬਰਨਾਲਾ ਵਿੱਚ ਨਾਟਕਾਂ ਦੀ ਲੜੀ ਚਲਾਈ ਜਾਵੇਗੀ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਸਿਖਿਆ ਵਿਭਾਗ ਰਾਹੀਂ ਨਾਟਕ ‘ਯੁੱਧ ਨਸ਼ਿਆਂ ਵਿਰੁੱਧ’ ਤਿਆਰ ਕੀਤਾ ਗਿਆ ਹੈ ਜਿਸ ਦਾ ਮੰਚਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀ ਟੀਮ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੀਮ ਵਲੋਂ ਨੇੜੇ ਵਾਲਮੀਕਿ ਮੰਦਿਰ ਬਰਨਾਲਾ, ਨੇੜੇ ਸ਼ਿਵ ਮਠ ਬਰਨਾਲਾ, ਪਟਵਾਰਖਾਨੇ ਨੇੜੇ, ਰਵਿਦਾਸ ਨਗਰ ਬਰਨਾਲਾ, ਕੋਠੇ ਗੋਬਿੰਦਪੁਰਾ ਧਨੌਲਾ ਸਮੇਤ ਕਈ ਥਾਵਾਂ ‘ਤੇ ਨਾਟਕ ਖੇਡਿਆ ਜਾ ਚੁੱਕਾ ਹੈ ਅਤੇ ਆਏ ਦਿਨ ਇਹ ਨਾਟਕ ਗਲੀ- ਮੁਹੱਲਿਆਂ ਵਿੱਚ ਖੇਡਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਇਸ ਨਾਟਕ ਵਿਚ ਬੂਟੇ ਨਾਮ ਦੇ ਨੌਜਵਾਨ ਦੀ ਜ਼ਿੰਦਗੀ ਬਾਰੇ ਦਿਖਾਇਆ ਗਿਆ ਹੈ ਕਿ ਉਹ ਕਿਵੇਂ ਨਸ਼ਿਆਂ ਦੀ ਗ੍ਰਿਫ਼ਤ ਵਿਚ ਆਉਂਦਾ ਹੈ ਅਤੇ ਉਸ ਦੀ ਸਿਹਤ ਅਤੇ ਘਰ ਦੇ ਹਾਲਾਤ ਬਹੁਤ ਖਰਾਬ ਹੋ ਜਾਂਦੇ ਹਨ ਅਤੇ ਅੰਤ ਉਹ ਨਸ਼ੇ ਛੱਡਣ ਕੇ ਚੰਗੀ ਜੀਵਨਸ਼ੈਲੀ ਆਪਣਾ ਲੈਂਦਾ ਹੈ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਹ ਨਾਟਕ ‘ਯੁੱਧ ਨਸ਼ਿਆਂ ਵਿਰੁੱਧ’ ਸਰਕਾਰੀ ਸਕੂਲ ਮਾਂਗੇਵਾਲ ਦੇ ਫਾਇਨ ਆਰਟਸ ਦੇ ਅਧਿਆਪਕ ਦਿਲਪ੍ਰੀਤ ਸਿੰਘ ਅਤੇ ਸ ਸ ਸ ਸਕੂਲ ਮੌੜਾਂ ਦੇ ਅਧਿਆਪਕ ਤਜਿੰਦਰ ਸਿੰਘ ਵਲੋਂ ਲਿਖਿਆ ਅਤੇ ਤਿਆਰ ਕਰਵਾਇਆ ਗਿਆ ਹੈ। ਇਸ ਟੀਮ ਵਿੱਚ ਸ ਸ ਸ ਧਨੌਲਾ ਲੜਕੇ ਅਤੇ ਲੜਕੀਆਂ ਦੇ ਵਿਦਿਆਰਥੀ ਅਤੇ ਨਾਈਵਾਲਾ ਹਾਈ ਸਕੂਲ ਦੇ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਦੀ ਅਗਵਾਈ ਹੇਠ ਇਹ ਨਾਟਕ ਦਾ ਮੰਚਨ ਆਉਣ ਵਾਲੇ ਦਿਨ ਵਿਚ ਜਾਰੀ ਰਹੇਗਾ। Post navigation Previous Post ਡਿਪਟੀ ਕਮਿਸ਼ਨਰ ਵੱਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਦਾ ਅਚਨਚੇਤੀ ਦੌਰਾ, ਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾNext Postਮਹਿਲ ਕਲਾਂ ਵਿੱਚ ਕਰਿਆਣੇ ਦੀ ਦੁਕਾਨ ’ਚ ਅੱਗ, ਲੱਖਾਂ ਦਾ ਨੁਕਸਾਨ