Posted inਬਰਨਾਲਾ ਮਹਿਲ ਕਲਾਂ ਵਿੱਚ ਕਰਿਆਣੇ ਦੀ ਦੁਕਾਨ ’ਚ ਅੱਗ, ਲੱਖਾਂ ਦਾ ਨੁਕਸਾਨ Posted by overwhelmpharma@yahoo.co.in Apr 12, 2025 ਮਹਿਲ ਕਲਾਂ\ਬਰਨਾਲਾ, 12 ਅਪ੍ਰੈਲ (ਰਵਿੰਦਰ ਸ਼ਰਮਾ) : ਸਥਾਨਕ ਕਸਬਾ ਮਹਿਲ ਕਲਾਂ ਵਿੱਚ ਬੀਤੀ ਰਾਤ ਇੱਕ ਕਰਿਆਣੇ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੱਲਬਾਤ ਕਰਦਿਆਂ ਦੁਕਾਨ ਮਾਲਕ ਗੁਰਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਹਿਲ ਕਲਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਵਿੱਚ ਕਰਿਆਣੇ ਦੀ ਦੁਕਾਨ ਚਲਾ ਰਿਹਾ ਹੈ। ਰਾਤ 10 ਵਜੇ ਦੇ ਕਰੀਬ, ਉਸ ਦੇ ਵੱਡੇ ਭਰਾ ਚਮਕੌਰ ਸਿੰਘ ਨੇ ਦੁਕਾਨ ਵਿੱਚੋਂ ਧੂਆਂ ਨਿਕਲਣ ਦਾ ਪਤਾ ਲੱਗਣ ’ਤੇ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ। ਆਲੇ-ਦੁਆਲੇ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।ਇਸ ਅੱਗ ਨਾਲ ਦੁਕਾਨ ਵਿੱਚ ਪਿਆ ਲੱਖਾਂ ਦੀ ਕੀਮਤ ਦਾ ਸਮਾਨ, ਜਿਵੇਂ ਕਿ ਫਰਿਜ, ਫਰਨੀਚਰ, ਅਤੇ ਹੋਰ ਕਰਿਆਣੇ ਦਾ ਸਮਾਨ ਪੂਰੀ ਤਰ੍ਹਾਂ ਸੜ ਗਿਆ। ਜਿਸ ਨਾਲ ਕਰੀਬ 4 ਲੱਖ ਰੁਪਏ ਦਾ ਭਾਰੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਆਪਣੀ ਦੁਕਾਨ ਚਲਾ ਸਕੇ।ਥਾਣਾ ਮਹਿਲ ਕਲਾਂ ਦੇ ਏਐਸਆਈ ਗੁਰਸਿਮਰਨਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਲੈਬ ਰਾਹੀਂ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। Post navigation Previous Post ਬਰਨਾਲਾ ਅਤੇ ਧਨੌਲਾ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਨਾਟਕ ਦਾ ਮੰਚਨNext Postਪੰਜਾਬ ’ਚ ਵਹਿਸ਼ਤ : ਬੱਚਾ ਨਾ ਹੋਣ ’ਤੇ ਵਿਆਹੁਤਾ ਦੀ ਹੱਤਿਆ ਕਰ ਕੇ ਲਾਸ਼ ਦਰੱਖ਼ਤ ’ਤੇ ਟੰਗੀ! ਦੂਰ-ਦੂਰ ਤੱਕ ਸੁਣੀਆਂ ਚੀਕਾਂ; ਸੱਸ ਗ੍ਰਿਫ਼ਤਾਰ