Posted inਬਰਨਾਲਾ ਬਰਨਾਲਾ ਦੇ ਥਾਣਾ ਸਿਟੀ-1 ਤੋਂ ਕੁਝ ਦੂਰੀ ’ਤੇ ਸਥਿਤ ਹਸਪਤਾਲ ਦੇ ਵੇਰਕਾ ਬੂਥ ਤੋਂ ਨਗਦੀ ਤੇ ਸਮਾਨ ਚੋਰੀ Posted by overwhelmpharma@yahoo.co.in Apr 14, 2025 ਬਰਨਾਲਾ, 14 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ਦੇ ਥਾਣਾ ਸਿਟੀ-1 ਤੋਂ ਮਹਿਜ਼ ਕੁਝ ਦੂਰੀ ’ਤੇ ਸਥਿਤ ਸਰਕਾਰੀ ਜੱਚਾ-ਬੱਚਾ ਹਸਪਤਾਲ ਦੇ ਬਾਹਰ ਬਣੇ ਵੇਰਕਾ ਬੂਥ ਤੋਂ ਇਕ ਅਣਪਛਾਤੇ ਚੋਰ ਵਲੋਂ ਹਜ਼ਾਰਾਂ ਰੁਪਏ ਦੀ ਨਗਦੀ ਤੇ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 14 ਅਪ੍ਰੈਲ ਨੂੰ ਦੇਰ ਰਾਤ ਕਰੀਬ 2:30 ਵਜੇ ਇਕ ਚੋਰ ਆਪਣਾ ਮੂੰਹ ਢੱਕ ਕੇ ਵੇਰਕਾ ਬੂਥ ਅੰਦਰ ਦਾਖ਼ਲ ਹੋਇਆ ਤੇ ਗੱਲ੍ਹੇ ’ਚੋਂ ਨਗਦੀ ਸਣੇ ਦੁਕਾਨ ’ਚ ਪਏ ਘਿਓ ਤੇ ਦਹੀ ਦੇ ਡੱਬੇ ਚੋਰੀ ਕਰਕੇ ਫ਼ਰਾਰ ਹੋ ਗਿਆ। ਜਦਕਿ ਸੀਸੀਟੀਵੀ ਕੈਮਰੇ ਦੀ ਫ਼ੁਟੇਜ਼ ’ਚ ਚੋਰ ਚੋਰੀ ਕਰਦਾ ਕੈਦ ਹੋ ਗਿਆ। ਦੁਕਾਨ ਦੇ ਮਾਲਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਚੋਰ ਲਗਭਗ 10,000 ਰੁਪਏ ਨਗਦੀ ਤੇ ਦਹੀਂ ਅਤੇ ਘਿਓ ਦੇ ਡੱਬੇ ਲੈ ਗਿਆ। ਜਿਸ ਨਾਲ ਉਸ ਦਾ ਕੁੱਲ 20 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਅਮਰਿੰਦਰ ਸਿੰਘ ਨੇ ਸਿਵਲ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਰਾਤ ਨੂੰ ਨਾ ਤਾਂ ਕੋਈ ਚੌਕੀਦਾਰ ਇੱਥੇ ਹੁੰਦਾ ਹੈ ਤੇ ਨਾ ਹੀ ਕੋਈ ਹੋਰ ਸੁਰੱਖਿਆ ਪ੍ਰਬੰਧ ਹੈ। ਇਸ ਕਾਰਨ ਮਰੀਜ਼ਾਂ ਦਾ ਸਮਾਨ ਵੀ ਅਕਸਰ ਚੋਰੀ ਹੋ ਜਾਂਦਾ ਹੈ। ਸਿਵਲ ਹਸਪਤਾਲ ਬਰਨਾਲਾ ਦੇ ਐੱਸ.ਐੱਮ.ਓ. ਡਾ. ਜੋਤੀ ਕੌਸ਼ਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਸਿਟੀ-1 ਦੇ ਮੁਖੀ ਇੰਸ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫ਼ੁਟੇਜ਼ ਦੇ ਆਧਾਰ ’ਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ, ਜਲਦ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ। Post navigation Previous Post ਪ੍ਰਤਾਵ ਬਾਜਵਾ ਦੇ 50 ਬੰਬ ਵਾਲੇ ਬਿਆਨ ’ਤੇ ਭਖੀ ਸਿਆਸਤ : ਸਰੋਤ ਜਾਣਨ ਲਈ ਕਾਂਗਰਸ ਦੇ ਸੀਨੀਅਰ ਆਗੂ ਦੇ ਘਰ ਪਹੁੰਚੀ ਪੁਲਿਸNext Postਬਰਨਾਲਾ ‘ਚ ਕਾਂਗਰਸ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ