Posted inBarnala ਵਿਸਾਖੀ ਦੇ ਮੇਲੇ ’ਚੋਂ ਵਾਪਸ ਪਰਤ ਰਹੇ ਰੇਹੜੀ ਵਾਲਿਆਂ ਨਾਲ ਸਕਾਰਪੀਓ ਗੱਡੀ ਦੀ ਟੱਕਰ,1 ਦੀ ਮੌਤ ਤੇ 2 ਜ਼ਖ਼ਮੀ Posted by overwhelmpharma@yahoo.co.in April 15, 2025No Comments ਤਪਾ ਮੰਡੀ, 15 ਅਪ੍ਰੈਲ (ਰਵਿੰਦਰ ਸ਼ਰਮਾ) : ਨਜ਼ਦੀਕ ਪਿੰਡ ਢਿੱਲਵਾਂ ਵਿਖੇ ਲੱਗੇ ਵਿਸਾਖੀ ਮੇਲੇ ਤੋਂ ਬੀਤੀ ਰਾਤ ਵਾਪਸ ਆ ਰਹੇ ਤਪਾ-ਢਿਲਵਾਂ ਰੋਡ ’ਤੇ ਇੱਕ ਸਕੂਲ ਨਜ਼ਦੀਕ 2 ਰੇਹੜੀ ਵਾਲਿਆਂ ਨਾਲ ਸਕਾਰਪੀਓ ਗੱਡੀ ਟਕਰਾਉਣ ਕਾਰਨ ਇੱਕ ਰੇਹੜੀ ਵਾਲੇ ਦੀ ਮੌਤ ’ਤੇ 2 ਜਣਿਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਾਮਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀ ਕਹਿਰ ਦੀ ਗਰਮੀ ‘ਚ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਨਜ਼ਦੀਕੀ ਪਿੰਡ ਢਿਲਵਾਂ ਵਿਖੇ ਵਿਸਾਖੀ ਦੇ ਮੇਲੇ ਦੌਰਾਨ ਸ਼ਾਮ ਸਮੇਂ ਰੇਹੜੀ ਲਗਾ ਕੇ ਵਾਪਸ ਤਪਾ ਪਰਤ ਰਹੇ ਕੁਲਚਿਆਂ ਦੀ ਰੇਹੜੀ ਵਾਲਾ ਰਾਜੂ ਪੁੱਤਰ ਰਾਮ ਸਰੂਪ ਤੇ ਚੂੜੀਆਂ ਦੀ ਰੇਹੜੀ ਵਾਲਾ ਪੱਪੂ ਪੁੱਤਰ ਰਾਮ ਲਖਨ ਵਾਸੀਆਨ ਤਪਾ ਜਦ ਢਿਲਵਾਂ ਲਿੰਕ ਰੋਡ ’ਤੇ ਇੱਕ ਨਿੱਜੀ ਸਕੂਲ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਇੱਕ ਸਕਾਰਪੀਓ ਗੱਡੀ ਚਾਲਕ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਰੇਹੜੀਆਂ ’ਤੇ ਪਿਆ ਹੋਇਆ ਸਮਾਨ ਦੂਰ ਤੱਕ ਖਿੱਲਰ ਗਿਆ ਤੇ ਦੋਨੋਂ ਰੇਹੜੀ ਚਾਲਕਾਂ ਸਣੇ ਗੱਡੀ ਚਾਲਕ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਤੇ ਗੱਡੀ ਬੇਕਾਬੂ ਹੋ ਕੇ ਪਲਟ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰ ਮੌਕੇ ’ਤੇ ਪੁੱਜੇ, ਜਿਨਾਂ ਜ਼ਖਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ। Post navigation Previous Post ਡੀਐਸਪੀ ਬਰਨਾਲਾ ਸਤਵੀਰ ਬੈਂਸ ਵਲੋਂ ਸਰਕਾਰੀ ਹਸਪਤਾਲ ਦਾ ਦੌਰਾ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾNext Postਗਲਤ ਸ਼ਬਦਾਵਲੀ ਵਰਤਣ ਅਤੇ ਛੇੜਖਾਨੀ ਕਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ