Posted inBarnala ਗਲਤ ਸ਼ਬਦਾਵਲੀ ਵਰਤਣ ਅਤੇ ਛੇੜਖਾਨੀ ਕਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ Posted by overwhelmpharma@yahoo.co.in April 15, 2025No Comments ਬਰਨਾਲਾ, 15 ਅਪ੍ਰੈਲ (ਰਵਿੰਦਰ ਸ਼ਰਮਾ) : ਮਾਨਯੋਗ ਅਦਾਲਤ ਅਨੁਪਮ ਗੁਪਤਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਬਰਨਾਲਾ ਵੱਲੋਂ ਹਰਮੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੱਤੀ ਰੋਡ, ਬਰਨਾਲਾ ਨੂੰ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਗਲਤ ਸ਼ਬਦਾਵਲੀ ਵਰਤਣ ਅਤੇ ਲੜਕੀਆਂ ਨਾਲ ਗਲਤ ਹਰਕਤਾਂ ਕਰਨ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਤੂਰ, ਤਤਕਾਲੀ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਵੱਲੋਂ ਪੁਲਿਸ ਥਾਣਾ ਟੱਲੇਵਾਲ ਪਾਸ ਦਰਖਾਸਤ ਦੇ ਕੇ ਕਿ ਹਰਮੀਤ ਸਿੰਘ ਪੁੱਤਰ ਮਲਕੀਤ ਸਿੰਘ ਜੋ ਬਤੌਰ ਸਾਇੰਸ ਮਾਸਟਰ ਪੜ੍ਹਾਉਂਦਾ ਹੈ, ਵੱਲੋਂ ਪੜ੍ਹਾਉਂਦੇ ਸਮੇਂ ਬੱਚਿਆਂ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਲੜਕੀਆਂ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਹਨ। ਜੋ ਇਸ ਸਬੰਧੀ ਸਕੂਲ ਦੇ ਅਧਿਆਪਕਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਕਾਰਵਾਈ ਕਰਨ ਲਈ ਕਿਹਾ ਗਿਆ ਹੈ, ਦਾ ਜ਼ਿਕਰ ਕਰਕੇ ਇੱਕ ਐਫ.ਆਈ.ਆਰ. ਨੰਬਰ 4 ਮਿਤੀ 24-01-2020, ਜੇਰ ਧਾਰਾ 354-ਏ/509 ਆਈ.ਪੀ.ਸੀ. ਤਹਿਤ ਥਾਣਾ ਟੱਲੇਵਾਲ ਵਿਖੇ ਹਰਮੀਤ ਸਿੰਘ ਦੇ ਖਿਲਾਫ ਦਰਜ਼ ਕੀਤੀ ਗਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਦੇ ਵਕੀਲ ਧੀਰਜ ਕੁਮਾਰ ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਾਂ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਕਿਸੇ ਵੀ ਬੱਚੇ ਨੇ ਅਦਾਲਤ ਵਿੱਚ ਆ ਕੇ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਵੀ ਅਧਿਆਪਕ ਜਾਂ ਬੱਚੇ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਅਤੇ ਕਦੋਂ ਕੀਤੀ ਗਈ ਸੀ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ। Post navigation Previous Post ਵਿਸਾਖੀ ਦੇ ਮੇਲੇ ’ਚੋਂ ਵਾਪਸ ਪਰਤ ਰਹੇ ਰੇਹੜੀ ਵਾਲਿਆਂ ਨਾਲ ਸਕਾਰਪੀਓ ਗੱਡੀ ਦੀ ਟੱਕਰ,1 ਦੀ ਮੌਤ ਤੇ 2 ਜ਼ਖ਼ਮੀNext Postਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾ ਰਹੇ ਕਿਸਾਨਾਂ ਤੇ ਪੁਲਿਸ ਵਿਚਾਲੇ ਤਕਰਾਰ