Posted inਬਰਨਾਲਾ ਵਿਧਾਇਕ ਉੱਗੋਕੇ ਨੇ 1.28 ਕਰੋੜ ਦੀ ਲਾਗਤ ਵਾਲੇ ਮੰਡੀ ਦੇ ਫੜ੍ਹ ਦੇ ਕੰਮ ਦਾ ਰੱਖਿਆ ਨੀਂਹ ਪੱਥਰ Posted by overwhelmpharma@yahoo.co.in Apr 15, 2025 – ਕਿਹਾ : ਮਾਨ ਸਰਕਾਰ ਵਲੋਂ ਨਹੀਂ ਆਉਣ ਦਿੱਤੀ ਜਾ ਰਹੀ ਫੰਡਾਂ ਦੀ ਕਮੀ ਸ਼ਹਿਣਾ/ਬਰਨਾਲਾ, 15 ਅਪ੍ਰੈਲ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਰੋੜਾਂ ਦੇ ਫੰਡਾਂ ਨਾਲ ਪਿੰਡ – ਪਿੰਡ ਵਿਕਾਸ ਕਾਰਜ ਵੱਡੇ ਪੱਧਰ ‘ਤੇ ਕਰਾਏ ਜਾ ਰਹੇ ਹਨ। ਇਹ ਪ੍ਰਗਟਾਵਾ ਵਿਧਾਇਕ ਹਲਕਾ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਪਿੰਡ ਸਹਿਣਾ ਵਿੱਚ 1 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਕਿਸਾਨਾਂ ਲਈ ਅਨਾਜ ਮੰਡੀ ਦਾ ਫੜ ਉੱਚਾ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਪਹਿਲੇ ਤਿੰਨ ਸਾਲਾਂ ਵਿਚ ਹੀ ਪਿੰਡ- ਪਿੰਡ, ਸ਼ਹਿਰ -ਸ਼ਹਿਰ ਵਿਕਾਸ ਕਾਰਜ ਵਿਆਪਕ ਪੱਧਰ ‘ਤੇ ਕਰਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਭਦੌੜ ਵਿਚ ਕਰੋੜਾਂ ਦੇ ਵਿਕਾਸ ਕਾਰਜ ਜਾਰੀ ਹਨ।ਉਨ੍ਹਾਂ ਕਿਹਾ ਕਿ ਰਹਿੰਦੇ ਕੰਮ ਆਉਣ ਵਾਲੇ ਸਮੇਂ ਵਿਚ ਨੇਪਰੇ ਚਾੜ੍ਹ ਦਿੱਤੇ ਜਾਣਗੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭਦੌੜ ਅੰਮ੍ਰਿਤ ਸਿੰਘ ਢਿੱਲਵਾਂ, ਸਮੂਹ ਗ੍ਰਾਮ ਪੰਚਾਇਤ, ਮਾਰਕੀਟ ਕਮੇਟੀ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ। Post navigation Previous Post ਪੰਜਾਬ ਦੇ ਵੱਡੇ ਸਰਕਾਰੀ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਦੀ ਬਿਜਲੀ ਗੁੱਲ! ਪੱਖੇ ਝੱਲਦੇ ਦਿਸੇ ਮਰੀਜ਼, ਸਰਕਾਰ ਦੇ ਪ੍ਰਬੰਧਾਂ ‘ਤੇ ਸਵਾਲਿਆ ਨਿਸ਼ਾਨNext Postਸਕੂਲਾਂ ਦਾ ਨਵੀਨੀਕਰਨ, ਮਿਆਰੀ ਸਿੱਖਿਆ ਹੈ ਸਿੱਖਿਆ ਕ੍ਰਾਂਤੀ ਦਾ ਮੁੱਖ ਮੰਤਵ : ਹਰਿੰਦਰ ਸਿੰਘ ਧਾਲੀਵਾਲ