Posted inਬਰਨਾਲਾ ਬਰਨਾਲਾ ’ਚ ਜੋਗੀਨਾਥਾਂ ਦਾ 10 ਸਾਲਾਂ ਦਾ ਬੱਚਾ ਸ਼ੱਕੀ ਹਾਲਾਤਾਂ ’ਚ ਲਾਪਤਾ Posted by overwhelmpharma@yahoo.co.in Apr 16, 2025 ਬਰਨਾਲਾ, 16 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ’ਚ ਜੋਗੀਨਾਥਾ ਦਾ 10 ਸਾਲ ਦਾ ਬੱਚਾ ਸ਼ੱਕੀ ਹਾਲਾਤਾਂ ’ਚ ਲਾਪਤਾ ਹੋ ਗਿਆ ਹੈ। ਲਾਪਤਾ ਬੱਚੇ ਦੀ ਮਾਂ ਅਨੀਤਾ ਪਤਨੀ ਕਾਲਾ ਨਾਥ ਨੇ ਦੱਸਿਆ ਕਿ ਉਨ੍ਹਾਂ ਦਾ 10 ਸਾਲ ਦਾ ਬੱਚਾ ਦੀਪਕ ਸੋਮਵਾਰ ਨੂੰ ਸਵੇਰੇ 11 ਵਜੇ ਘਰੋਂ ਨੀਲੇ ਰੰਗ ਦੀ ਟੀ-ਸ਼ਰਟ ਤੇ ਨੀਲੇ ਰੰਗ ਦੀ ਜੀਨ ਪਾ ਕੇ ਗਿਆ ਸੀ। ਉਨ੍ਹਾਂ ਦੀ ਰਿਹਾਇਸ਼ 22 ਏਕੜ ਨੇੜੇ ਫੁਆਰਾ ਚੌਕ ਬਰਨਾਲਾ ’ਚ ਹੈ। ਦੇਰ ਰਾਤ ਕਰੀਬ 10 ਵਜੇ ਤੱਕ ਜਦ ਬੱਚਾ ਘਰੇ ਨਾ ਵਾਪਸ ਆਇਆ ਤਾਂ ਉਹ ਵੀ ਭਾਲ ਕਰਕੇ ਥੱਕ ਚੁੱਕੇ ਸਨ ਤਾਂ ਉਨ੍ਹਾਂ ਬਰਨਾਲਾ ਪੁਲਿਸ ਨੂੰ ਲਾਪਤਾ ਹੋਏ ਆਪਣੇ ਬੱਚੇ ਦੀ ਇਤਲਾਹ ਦਿੱਤੀ। ਬੱਚਾ 24 ਘੰਟਿਆਂ ਬਾਅਦ ਜਦ ਮੰਗਲਵਾਰ ਸਵੇਰੇ 11 ਵਜੇ ਤੱਕ ਉਨ੍ਹਾਂ ਨੂੰ ਨਾ ਲੱਭਿਆ ਤਾਂ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਅੱਗੇ ਲਿਖਤੀ ਪੱਤਰ ਦੇ ਕੇ ਗੁਹਾਰ ਲਗਾਈ ਕਿ ਉਨ੍ਹਾਂ ਦੇ ਪੁੱਤ ਨੂੰ ਲੱਭਣ ’ਚ ਮੱਦਦ ਕੀਤੀ ਜਾਵੇ। ਉਨ੍ਹਾਂ ਭਾਵੇਂ ਕਿਸੇ ’ਤੇ ਵੀ ਬੱਚੇ ਨੂੰ ਚੁੱਕਣ ਦਾ ਇਲਜਾਮ ਨਹੀਂ ਲਗਾਇਆ। ਪਰ ਦੂਸਰੇ ਦਿਨ ਬੀਤ ਜਾਣ ’ਤੇ ਦੇਰ ਰਾਤ ਤੱਕ ਬੱਚਾ ਨਾ ਲੱਭਣ ’ਤੇ ਉਨ੍ਹਾਂ ਸ਼ੱਕ ਜਾਹਰ ਕੀਤਾ ਕੀ ਕੀਤੇ ਕੋਈ ਬੱਚੇ ਨੂੰ ਗੁੰਮਰਾਹ ਕਰਕੇ ਜਾਂ ਅਗਵਾ ਕਰਕੇ ਤਾਂ ਨਹੀਂ ਲੈ ਗਿਆ। ਗੌਰ ਹੋਵੇ ਕਿ ਪਿਛਲੇ ਦਿਨੀਂ ਅਨਾਜ ਮੰਡੀ ਬਰਨਾਲਾ ’ਚੋਂ 2 ਸਾਲ ਦਾ ਬੱਚਾ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਕਿਡਨੈਪ ਕੀਤਾ ਗਿਆ ਸੀ। ਇਸ ਨੂੰ ਬਰਨਾਲਾ ਪੁਲਿਸ ਨੇ ਕੁੱਝ ਦਿਨਾਂ ’ਚ ਹੀ ਉਨ੍ਹਾਂ ਦੀ ਸੂਬੇ ਤੋਂ ਬਾਹਰ ਪੈੜ ਨੱਪਦਿਆਂ ਬੱਚੇ ਨੂੰ ਬਰਾਮਦ ਕਰਕੇ ਜਿਥੇ ਉਸ ਦੀ ਜਾਨ ਬਚਾਈ ਸੀ। ਉਥੇ ਹੀ ਉਸ ਨੂੰ ਚੁੱਕਣ ਵਾਲੇ ਤੇ ਉਸ ਸਾਜਿਸ ’ਚ ਸ਼ਾਮਲ 9 ਜਣਿਆਂ ਨੂੰ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਸੀ। ਹੁਣ 10 ਸਾਲਾਂ ਦੀਪਕ ਦੇ ਮਾਪਿਆਂ ਨੇ ਵੀ ਬਰਨਾਲਾ ਪੁਲਿਸ ਅੱਗੇ ਉਨ੍ਹਾਂ ਦੇ ਬੱਚੇ ਨੂੰ ਲੱਭਣ ਜਾਂ ਕਿਸੇ ਵੱਲੋਂ ਅਗਵਾ ਕੀਤੇ ਛੁਡਾਉਣ ਦੀ ਇਨਸਾਫ ਦੀ ਗੁਹਾਰ ਲਗਾਈ ਹੈ। – ਪੁਲਿਸ ਜਾਂਚ ਜੁਟੀ, ਬੱਚੇ ਦੀ ਭਾਲ ਸ਼ੁਰੂ : ਐਸਐਸਪੀ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਪੁਲਿਸ ਜਾਂਚ ’ਚ ਜੁਟ ਗਈ ਹੈ। ਜਲਦੀ ਹੀ ਬੱਚੇ ਦੀ ਭਾਲ ਕਰਕੇ ਬੱਚਾ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾ ਦੱਸਿਆ ਕਿ ਥਾਣਾ ਸਿਟੀ-1 ਦੇ ਮੁਖੀ ਇੰਸਪੈਕਟਰ ਲਖਵਿੰਦਰ ਸਿੰਘ ਦੀ ਟੀਮ ਤੋਂ ਇਲਾਵਾ ਹੋਰ ਵੀ ਟੀਮਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਕਿ ਕੀਤੇ ਇਹ ਬੱਚਾ ਘਰੋ ਕਿਸੇ ਰਿਸ਼ਤੇਦਾਰੀ ਜਾਂ ਆਪਣੇ ਕਿਸੇ ਦੋਸਤ ਦੇ ਘਰ ਤਾਂ ਨਹੀਂ ਚਲਾ ਗਿਆ। ਉਨ੍ਹਾਂ ਪਰਿਵਾਰ ਨੂੰ ਦਿਲਾਸਾ ਦਿੱਤਾ ਕਿ ਜੋ ਵੀ ਹੋਇਆ ਉਸ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇਗਾ। Post navigation Previous Post ਸਿਹਤ ਮਾਡਲ : ਖ਼ਸਤਾ ਹਾਲਤ ਇਮਾਰਤ ’ਤੇ ‘ਤੰਦਰੁਸਤ ਸਿਹਤ ਕੇਂਦਰ’ ਦਾ ਬੋਰਡNext Postਵਾਹਨਾਂ ਦੇ ਵੀਆਈਪੀ ਨੰਬਰਾਂ ਦੇ ਸ਼ੌਕੀਨ ਹੋਏ ਖੱਜਲ-ਖੁਆਰ, ਪੇਂਡੂ ਖੇਤਰ ਦੇ ਅਧਾਰ ਕਾਰਡ ਨਹੀਂ ਹੋਏ ਅਪਰੂਵਡ