Posted inਬਰਨਾਲਾ ਵਾਹਨਾਂ ਦੇ ਵੀਆਈਪੀ ਨੰਬਰਾਂ ਦੇ ਸ਼ੌਕੀਨ ਹੋਏ ਖੱਜਲ-ਖੁਆਰ, ਪੇਂਡੂ ਖੇਤਰ ਦੇ ਅਧਾਰ ਕਾਰਡ ਨਹੀਂ ਹੋਏ ਅਪਰੂਵਡ Posted by overwhelmpharma@yahoo.co.in Apr 16, 2025 ਬਰਨਾਲਾ, 16 ਅਪ੍ਰੈਲ (ਰਵਿੰਦਰ ਸ਼ਰਮਾ) : ਸਟੇਟ ਟਰਾਂਸਪੋਰਟ ਵੱਲੋਂ ਵੀਆਈਪੀ ਨੰਬਰਾਂ ਨੂੰ ਵੇਚਣ ਲਈ ਆਨਲਾਇਨ ਅਪਣਾਈ ਗਈ ਵਿਧੀ ਰਾਹੀ ਪੂਰੇ ਪੰਜਾਬ ਦੇ ਲੋਕ 15 ਅਪ੍ਰੈਲ ਨੂੰ ਸਾਰਾ ਦਿਨ ਖੱਜਲ-ਖੁਆਰ ਤੇ ਇਕ ਦੂਸਰੇ ਨੂੰ ਫੋਨ ਦੀਆਂ ਘੰਟੀਆਂ ਖੜ੍ਹਕਾਉਂਦੇ ਰਹੇ। ਹੋਇਆ ਇੰਝ ਕਿ ਵੀਆਈਪੀ ਨੰਬਰ ਲੈਣ ਦੇ ਸ਼ੌਕੀਨ ਲੋਕਾਂ ਲਈ ਸੀਟੀਸੀ ਵੱਲੋਂ ਲੰਘੀਂ 14 ਅਪ੍ਰੈਲ ਦੀ ਰਾਤ ਤੱਕ ਅਪਲਾਈ ਕਰਨ ਦਾ ਸਮਾਂ ਦਿੱਤਾ ਸੀ। ਉਸ ’ਚ ਅਜਿਹੀਆਂ ਧਾਂਦਲੀਆਂ ਹੋਈਆਂ, ਜਿਨ੍ਹਾਂ ਨੂੰ ਇਹ ਨੰਬਰ ਲੈਣ ਲਈ ਅਪਲਾਈ ਨਾ ਕਰਨ ਵਾਲੇ ਖੱਜਲ-ਖੁਆਰ ਹੋਏ ਲੋਕ ਅਮਰੀਕ ਸਿੰਘ, ਜਰਨੈਲ ਸਿੰਘ, ਪਰਮਜੀਤ ਪੰਮਾ, ਮੇਵਾ ਸਿੰਘ ਆਦਿ ਨੇ ਦੱਸਿਆ ਕਿ ਇਸ ’ਚ ਪਿੰਡਾਂ ਵਾਲੇ ਅਧਾਰ ਕਾਰਡ ਸਾਫ਼ਟਵੇਅਰ ਨੇ ਅਪਰੂਵਡ ਹੀ ਨਹੀਂ ਕੀਤੇ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਖਿਲਾਫ ਕਿਹਾ ਕਿ ਕੁਝ ਗਿਣੇ ਚੁਣੇ ਆਪਣੇ ਖਾਸ ਚਹੇਤਿਆਂ ਨੂੰ ਇਹ ਨੰਬਰ ਅਪਲਾਈ ਕਰਵਾ ਕੇ ਉਸ ਤੋਂ ਬਾਅਦ ਇਸ ਆਨਲਾਇਨ ਪੋਰਟਲ ਨੂੰ ਬੰਦ ਕਰ ਦਿੱਤਾ ਗਿਆ। ਪੇਂਡੂ ਖੇਤਰ ਦੇ ਖੱਜਲ-ਖੁਆਰ ਹੋਏ ਲੋਕਾਂ ਨੇ ਸਬੰਧਤ ਵਿਭਾਗ ਤੇ ਸਰਕਾਰ ਦੇ ਖਿਲਾਫ ਭੜਾਸ ਕੱਢਦਿਆਂ ਕਿਹਾ ਕਿ ਕੀ ਗੱਲ ਪੰਜਾਬ ਦੀ ਘੁੱਗ ਵਸਦੇ ਪੇਂਡੂ ਲੋਕਾਂ ਨੂੰ ਗਰੀਬ ਕਿਉਂ ਸਮਝਿਆ ਜਾਂਦਾ ਹੈ। ਉਨ੍ਹਾਂ ਦੇ ਅਧਾਰ ਕਾਰਡ ਇਸ ਪੋਰਟਲ ਨੇ ਅਪਰੂਵਡ ਕਿਉਂ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਇਸ ਸਾਰੇ ਆਨਲਾਇਨ ਸਿਸਟਮ ’ਚ ਵੱਡੇ ਪੱਧਰ ’ਤੇ ਧਾਂਦਲੀਆਂ ਹੋਈਆਂ ਹਨ। 16 ਅਪ੍ਰੈਲ ਨੂੰ ਇਹ ਪੋਰਟਲ ਖੁੱਲ੍ਹ ਕੇ ਜਾਰੀ ਹੋਣ ਵਾਲੇ ਵੀਵੀਆਈਪੀ ਨੰਬਰ ਸਿਰਫ ਸ਼ਹਿਰੀਆਂ ਨੂੰ ਹੀ ਕਿਉਂ, ਜਾਂ ਆਪਣੇ ਚਹੇਤਿਆਂ ਨੂੰ ਹੀ ਅਲਾਟ ਹੋਣਗੇ। ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਹ ਵੀ 70 ਸਾਲਾਂ ’ਚ ਪਹਿਲੀ ਵਾਰ ਹੋਇਆ ਹੈ ਕਿ ਆਨਲਾਇਨ ਪੋਲਟਰ ’ਤੇ ਪੇਂਡੂ ਖੇਤਰ ਦੇ ਅਧਾਰ ਕਾਰਡ ਅਪਰੂਵਡ ਨਹੀਂ ਹੋਏ। ਜਿਨ੍ਹਾਂ ਨੇ ਪੇਂਡੂ ਗਰੀਬ ਲੋਕਾਂ ਨਾਲ ਸਰਾਸਰ ਧੱਕਾ ਕਰਦਿਆਂ ਉਨ੍ਹਾਂ ਨੂੰ ਵੀਆਈਵੀ ਸ਼ੌਕੀਨ ਨੰਬਰਾਂ ਤੋਂ ਵਾਂਝੇ ਰੱਖਿਆ ਹੈ। Post navigation Previous Post ਬਰਨਾਲਾ ’ਚ ਜੋਗੀਨਾਥਾਂ ਦਾ 10 ਸਾਲਾਂ ਦਾ ਬੱਚਾ ਸ਼ੱਕੀ ਹਾਲਾਤਾਂ ’ਚ ਲਾਪਤਾNext Postਕੱਚੇ ਕਾਮੇ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ, 20 ਸਾਲ ਤੋਂ ਅਜ਼ਮਾ ਰਿਹਾ ਸੀ ਕਿਸਮਤ