Posted inਪਟਿਆਲਾ ਕੱਚੇ ਕਾਮੇ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ, 20 ਸਾਲ ਤੋਂ ਅਜ਼ਮਾ ਰਿਹਾ ਸੀ ਕਿਸਮਤ Posted by overwhelmpharma@yahoo.co.in Apr 16, 2025 ਪਟਿਆਲਾ, 16 ਅਪ੍ਰੈਲ (ਰਵਿੰਦਰ ਸ਼ਰਮਾ) : ਪਸ਼ੂ ਪਾਲਣ ਵਿਭਾਗ ਦੇ ਕੱਚੇ ਮੁਲਾਜ਼ਮ ਵਜੋਂ ਕੰਮ ਕਰਦੇ ਸੁਖਦੇਵ ਸਿੰਘ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 20 ਸਾਲ ਤੋਂ ਲਾਟਰੀ ਪਾ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਬੀਤੇ ਹਫ਼ਤੇ 200 ਰੁਪਏ ਦੀ ਮਹੀਨਾਵਾਰ ਲਾਟਰੀ ਟਿਕਟ ਲਈ ਸੀ ਤੇ ਡੇਢ ਕਰੋੜ ਦਾ ਇਨਾਮ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ 20 ਸਾਲ ਪਹਿਲਾਂ ਪਸ਼ੂ ਪਾਲਣ ਵਿਭਾਗ ਵਿਚ ਠੇਕੇ ’ਤੇ 1500 ਦੀ ਤਨਖਾਹ ਤੋਂ ਨੌਕਰੀ ਸ਼ੁਰੂ ਕੀਤੀ ਸੀ, ਹੁਣ 9 ਹਜ਼ਾਰ ਰੁਪਏ ਤਨਖਾਹ ਮਿਲ ਰਹੀ ਹੈ। ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਡੇਢ ਕਰੋੜ ਦਾ ਇਨਾਮ ਨਿਕਲਿਆ ਹੈ ਤਾਂ ਹੁਣ ਕੋਈ ਆਪਣਾ ਕੰਮ ਕਰਾਂਗਾ। ਲਾਟਰੀ ਵਿਕਰੇਤਾ ਨੇ ਕਿਹਾ ਕਿ ਸੁਖਦੇਵ ਸਿੰਘ ਪਿਛਲੇ ਕਈ ਸਾਲ ਤੋਂ ਲਾਟਰੀ ਪਾ ਰਹੇ ਹਨ ਪਰ ਪਹਿਲੀ ਵਾਰ ਫੋਨ ਨੰਬਰ ਵੀ ਲਿਖਵਾ ਕੇ ਗਏ ਸੀ ਤੇ ਇਨ੍ਹਾਂ ਦੀ ਹੀ ਲਾਟਰੀ ਲੱਗ ਗਈ। Post navigation Previous Post ਵਾਹਨਾਂ ਦੇ ਵੀਆਈਪੀ ਨੰਬਰਾਂ ਦੇ ਸ਼ੌਕੀਨ ਹੋਏ ਖੱਜਲ-ਖੁਆਰ, ਪੇਂਡੂ ਖੇਤਰ ਦੇ ਅਧਾਰ ਕਾਰਡ ਨਹੀਂ ਹੋਏ ਅਪਰੂਵਡNext Postਯੁੱਧ ਨਸ਼ਿਆਂ ਵਿਰੁੱਧ ਤਹਿਤ ਸਖੀ ਵਨ ਸਟਾਪ ਸੈਂਟਰ ਵਲੋਂ ਜਾਗਰੂਕਤਾ ਕੈਂਪ