Posted inਬਰਨਾਲਾ ਜੇਕਰ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਇੱਕਲੌਤੇ ਪਾਰਕ ਨੂੰ ਉਜਾੜਿਆ ਤਾਂ ਕਰਾਂਗੇ ਤਿੱਖਾ ਸੰਘਰਸ਼ : ਕਮੇਟੀ Posted by overwhelmpharma@yahoo.co.in Apr 17, 2025 ਬਰਨਾਲਾ, 17 ਅਪ੍ਰੈਲ (ਰਵਿੰਦਰ ਸ਼ਰਮਾ) : ਵੀਰਵਾਰ ਨੂੰ ਸਿਵਲ ਹਸਪਤਾਲ ਬਚਾਓ ਕਮੇਟੀ ਦੀ ਹੰਗਾਮੀ ਮੀਟਿੰਗ ਤੋ ਬਾਅਦ ਡੈਪੂਟੇਸ਼ਨ ਐਸ.ਐਮ.ਓ ਬਰਨਾਲਾ ਨੂੰ ਮਿਲਿਆ ਅਤੇ ਸਰਕਾਰੀ ਹਸਪਤਾਲ ਦੇ ਇੱਕਲੌਤੇ ਪਾਰਕ ਨੂੰ ਉਜਾੜਨ ਤੇ ਵਿਰੋਧ ਦਰਜ ਕਰਵਾਇਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਪਾਰਕ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆ ਰਹੀਆਂ ਹਨ। ਕਦੇ ਪਾਰਕਿੰਗ ਦੇ ਨਾ ਅਤੇ ਕਦੇ ਸੁੰਦਰੀਕਰਨ ਦੇ ਨਾਂ ਪਰ ਕਮੇਟੀ ਦੇ ਵਿਰੋਧ ਸਦਕਾ ਇਹ ਬੱਚਦਾ ਰਿਹਾ ਹੈ ਉਹਨਾ ਦੱਸਿਆ ਮਰੀਜਾਂ ਅਤੇ ਵਾਰਸਾਂ ਲਈ ਇਸ ਤੋ ਬਿਨਾਂ ਹਸਪਤਾਲ ਵਿੱਚ ਕੋਈ ਜਗ੍ਹਾ ਨਹੀਂ। ਇਸ ਥਾਂ ਤੇ ਜੇ ਬਿਲਡਿੰਗ ਦੀ ਉਸਾਰੀ ਹੁੰਦੀ ਹੈ ਤਾਂ ਹਸਪਤਾਲ ਵਿੱਚ ਗਰੀਨਰੀ ਹੀ ਨਹੀਂ ਬਚੇਗੀ। ਉਹਨਾਂ ਕਿਹਾ ਕਿ ਜੇਕਰ ਜਬਰਦਸਤੀ ਇਸ ਥਾਂ ਤੇ ਬਿਲਡਿੰਗ ਉਸਾਰੀ ਗਈ ਤਾਂ ਹਸਪਤਾਲ ਬਚਾਓ ਕਮੇਟੀ ਸਮੁੱਚੀਆਂ ਲੋਕ ਹਿੱਤੂ ਜੱਥੇਬੰਦੀਆਂ ਅਤੇ ਸ਼ਹਿਰੀਆਂ ਦੀ ਮੱਦਦ ਨਾਲ ਪ੍ਰਦਰਸ਼ਨ ਕਰੇਗੀ। ਜੇਕਰ ਪ੍ਰਸ਼ਾਸ਼ਨ ਨੇ ਆਪਣੀ ਸਕੀਮ ਨਾ ਬਦਲੀ ਤਾਂ ਪੱਕਾ ਧਰਨਾਂ ਵੀ ਉਸਾਰੀ ਵਾਲੀ ਥਾਂ ’ਤੇ ਲਾਇਆ ਜਾਵੇਗਾ। Post navigation Previous Post ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਸਕੂਲਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਜਾਰੀNext Postਜ਼ਿਲ੍ਹਾ ਬਰਨਾਲਾ ’ਚ ਸਪਾਰਕਿੰਗ ਕਾਰਨ ਖੇਤ ਨੂੰ ਲੱਗੀ ਅੱਗ, ਕਣਕ ਤੇ ਟਾਂਗਰ ਸੜਕੇ ਸੁਆਹ