Posted inਬਰਨਾਲਾ ਜ਼ਿਲ੍ਹਾ ਬਰਨਾਲਾ ’ਚ ਸਪਾਰਕਿੰਗ ਕਾਰਨ ਖੇਤ ਨੂੰ ਲੱਗੀ ਅੱਗ, ਕਣਕ ਤੇ ਟਾਂਗਰ ਸੜਕੇ ਸੁਆਹ Posted by overwhelmpharma@yahoo.co.in Apr 17, 2025 ਭਦੌੜ\ਬਰਨਾਲਾ, 17 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਕਸਬਾ ਭਦੌੜ ਵਿਖੇ ਖੇਤ ਨੂੰ ਅਚਾਨਕ ਅੱਗ ਲੱਗਣ ਕਾਰਨ ਢਾਈ ਕਨਾਲਾ ਕਣਕ ਅਤੇ ਇੱਕ ਏਕੜ ਟਾਂਗਰ ਸੜਕੇ ਸਵਾਹ ਹੋ ਗਿਆ। ਲੋਕਾਂ ਨੇ ਅੱਗ ’ਤੇ ਸਖ਼ਤ ਮਸ਼ੱਕਤ ਨਾਲ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਕਿਸਾਨ ਬਾਘ ਸਿੰਘ ਮਾਨ ਦਾ ਇੱਕ ਏਕੜ ਟਾਂਗਰ ਸੜ ਗਿਆ, ਜਦੋਂ ਕਿਸਾਨ ਬਲਵਿੰਦਰ ਸਿੰਘ ਦੀ ਢਾਈ ਕਨਾਲਾਂ ਕਣਕ ਸੜ ਕੇ ਸੁਆਹ ਹੋ ਗਈ। ਕਿਸਾਨ ਬਾਘ ਸਿੰਘ ਮਾਨ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਤੋਂ ਸਪਾਰਕਿੰਗ ਪੈਣਾ ਹੈ। ਉਹਨਾਂ ਦੱਸਿਆ ਕਿ ਜਮੀਨ ਘਰਾਂ ’ਚ ਹੋਣ ਕਾਰਨ ਲੋਕਾਂ ਦਾ ਭਾਰੀ ਹਜੂੂਮ ਮੌਕੇ ’ਤੇ ਇਕੱਠਾ ਹੋ ਗਿਆ ਅਤੇ ਅੱਗ ਬੁਝਾਊ ਗੱਡੀ ਵੀ ਮੌਕੇ ’ਤੇ ਪੁੱਜ ਗਈ। ਜਿਸ ਕਾਰਨ ਲੋਕਾਂ ਦੀ ਹਿੰਮਤ ਸਦਕਾ ਅੱਗ ’ਤੇ ਕਾਬੂ ਪੈ ਗਿਆ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ। ਕਿਸਾਨਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦੇ ਮੁਆਵਜੇ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਭਦੌੜ ਦੇ ਐਸਡੀਓ ਮਨੀਸ਼ ਕੁਮਾਰ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਰੇਕਡਾਊਨ ਹੋਣ ਤੋਂ ਬਾਅਦ ਅਚਾਨਕ ਉੱਪਰੋਂ ਤਾਰ ਟੁੱਟ ਗਈ। ਤਾਰ ਦੇ ਡਿੱਗਣ ਕਾਰਨ ਅੱਗ ਲੱਗ ਗਈ। ਉਹਨਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Post navigation Previous Post ਜੇਕਰ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਇੱਕਲੌਤੇ ਪਾਰਕ ਨੂੰ ਉਜਾੜਿਆ ਤਾਂ ਕਰਾਂਗੇ ਤਿੱਖਾ ਸੰਘਰਸ਼ : ਕਮੇਟੀNext Postਬਰਨਾਲਾ ਦੇ ਇਸ ਸਕੂਲ ਦੇ ਖੇਡ ਕੰਪਲੈਕਸ ਦਾ ਮੀਤ ਹੇਅਰ ਭਲਕੇ ਕਰਨਗੇ ਉਦਘਾਟਨ