Posted inਬਰਨਾਲਾ ਬਰਨਾਲਾ ਦੇ ਇਸ ਸਕੂਲ ਦੇ ਖੇਡ ਕੰਪਲੈਕਸ ਦਾ ਮੀਤ ਹੇਅਰ ਭਲਕੇ ਕਰਨਗੇ ਉਦਘਾਟਨ Posted by overwhelmpharma@yahoo.co.in Apr 17, 2025 ਬਰਨਾਲਾ, 17 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ਦੀ ਪ੍ਰਸਿੱਧ ਸੈਕਰਟ ਹਾਰਡ ਸੰਸਥਾ, ਜੋ ਕਿ ਵਿਦਿਆਰਥੀਆਂ ਨੂੰ ਉੱਚ ਤਾਲੀਮ ਵਿਦਿਆ ਦੇ ਰਹੀ ਹੈ, ਵਿਖੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਤਕਨੀਕੀ ਖੇਡ ਕੰਪਲੈਕਸ ਦਾ ਉਦਘਾਟਨ 18 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਕੀਤਾ ਜਾ ਰਿਹਾ ਹੈ। ਜਿਸਦਾ ਉਦਘਾਟਨ ਕਰਨ ਲਈ ਸਾਬਕਾ ਖੇਡ ਮੰਤਰੀ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਉਚੇਚੇ ਤੌਰ ’ਤੇ ਪੁੱਜ ਰਹੇ ਹਨ। ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਬਰਨਾਲਾ ਤੋਂ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਸੈਕਰਡ ਹਾਰਟ ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਖੇਡ ਕੰਪਲੈਕਸ ਸੰਸਥਾ ਦੇ ਵਿੱਦਿਅਕ ਅਦਾਰੇ ਡੀਐਸ ਡਿਗਰੀ ਕਾਲਜ, ਨਿਊ ਸੈਕਰਡ ਹਾਰਟ ਕਾਨਵੈਂਟ ਸਕੂਲ, ਸੈਕਰਡ ਹਾਰਟ ਇੰਟਰਨੈਸ਼ਨਲ ਕਾਲਜ ਆਫ ਐਜੂਕੇਸ਼ਨ ਵੱਲੋਂ ਸਾਂਝੇ ਤੌਰ ’ਤੇ ਬਣਾਇਆ ਗਿਆ ਹੈ। ਇਸ ਖੇਡ ਕੰਪਲੈਕਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਖੇਡ ਮੈਦਾਨ 10 ਏਕੜ ’ਚ ਬਣਿਆ ਹੈ। ਜਿਸ ਵਿੱਚ ਕ੍ਰਿਕਟ, ਫੁੱਟਬਾਲ, ਹਾਕੀ, ਵਾਲੀਵਾਲ, ਕਬੱਡੀ, ਖੋ-ਖੋ, ਟੇਬਲ ਟੈਨਿਸ, ਬੈਡਮਿੰਟਨ ਆਦਿ ਖੇਡ ਮੈਦਾਨ ਤਿਆਰ ਕੀਤੇ ਗਏ ਹਨ। ਜਿਸ ਵਿੱਚ ਬੱਚਿਆਂ ਨੂੰ ਖੇਡਾਂ ਦੇ ਮਾਹਿਰ ਕੋਚਾਂ ਰਾਹੀਂ ਸਿਖਲਾਈ ਦੇ ਕੇ ਬੱਚਿਆਂ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਬਣਾਇਆ ਜਾਵੇਗਾ। ਬੱਚਿਆਂ ਨੂੰ ਆਧੁਨਿਕ ਤਕਨੀਕਾਂ ਰਾਹੀਂ ਵਿੱਦਿਆ ਦੇ ਨਾਲ- ਨਾਲ ਖੇਡ ਸਹੂਲਤਾਂ ਵੀ ਮੁਹਈਆਂ ਕਰਵਾਈਆਂ ਜਾਣਗੀਆਂ। ਇਹ ਉਦਘਾਟਨੀ ਸਮਾਰੋਹ ਸ਼ੁੱਕਰਵਾਰ ਸਵੇਰੇ 10 ਵਜੇ ਬਰਨਾਲਾ ਧਨੌਲਾ ਰੋਡ ’ਤੇ ਸਥਿਤ ਡੀਐਸ ਦਾਨੀ ਡਿਗਰੀ ਕਾਲਜ ਦੇ ਖੇਡ ਮੈਦਾਨ ਵਿੱਚ ਹੋਵੇਗਾ। ਇਸ ਸੰਸਥਾ ਦੇ ਨਵੇਂ ਵਿੱਦਿਅਕ ਸੈਸ਼ਨ ਦੇ ਮੱਦੇ ਨਜ਼ਰ ਸਵੇਰੇ ਧਾਰਮਿਕ ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ। ਉਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। Post navigation Previous Post ਜ਼ਿਲ੍ਹਾ ਬਰਨਾਲਾ ’ਚ ਸਪਾਰਕਿੰਗ ਕਾਰਨ ਖੇਤ ਨੂੰ ਲੱਗੀ ਅੱਗ, ਕਣਕ ਤੇ ਟਾਂਗਰ ਸੜਕੇ ਸੁਆਹNext Postਵਿਦੇਸ਼ਾਂ ’ਚ ਮਹਿੰਗੇ ਭਾਅ ਦੇਸੀ ਦਵਾਈ ਭੇਜਣ ਵਾਲੇ ਪਿੰਡ ਰਾਏਸਰ ਦੇ ਦਵਾਖ਼ਾਨੇ ਦੇ ਸੈਂਪਲ ਫ਼ੇਲ੍ਹ, ਕੀਤਾ ਸੀਲ