Posted inਬਰਨਾਲਾ ਮਹਿਲ ਕਲਾਂ ਦੇ ਨੌਜਵਾਨ ਦੀ ਮਨੀਲਾ ਵਿਖੇ ਇਕ ਸੜਕ ਹਾਦਸੇ ‘ਚ ਮੌਤ Posted by overwhelmpharma@yahoo.co.in Apr 18, 2025 ਮਹਿਲ ਕਲਾਂ/ਬਰਨਾਲਾ, 18 ਅਪ੍ਰੈਲ (ਰਵਿੰਦਰ ਸ਼ਰਮਾ) : ਜਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਮਹਿਲ ਕਲਾਂ ਸੋਢੇ ਨਾਲ ਸਬੰਧਤ 28 ਸਾਲਾ ਹੋਣਹਾਰ ਨੌਜਵਾਨ ਜੀਵਨਜੋਤ ਸਿੰਘ ਵਿਸਕੀ ਦੀ ਬੀਤੇ ਦਿਨੀਂ ਮਨੀਲਾ ਵਿਖੇ ਇਕ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਨਾਲ ਸਬੰਧਤ ਇਹ ਨੌਜਵਾਨ 2 ਸਾਲ ਰੋਜ਼ੀ ਰੋਟੀ ਕਮਾਉਣ ਲਈ ਮਨੀਲਾ ਗਿਆ ਸੀ। ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕੱਲਾ ਕਮਾਊ ਜੀਅ ਸੀ, ਜਿਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਰਿਵਾਰ ਦੇ ਹਾਲਾਤ ਹੁਣ ਸੁਧਰਨ ਦੀ ਆਸ ਬੱਝੀ ਸੀ, ਕਿ ਇਹ ਭਾਣਾ ਵਾਪਰ ਗਿਆ। ਇਸ ਹੋਣਹਾਰ ਨੌਜਵਾਨ ਜੀਵਨਜੋਤ ਸਿੰਘ ਦੀ ਬੇਵਕਤੀ ਮੌਤ ‘ਤੇ ਲੋਕਾਂ ਨੇ ਦੁੱਖ ਪ੍ਰਗਟ ਕੀਤਾ ਹੈ। Post navigation Previous Post ਸ਼੍ਰੀ ਹੇਮਕੁੰਟ ਸਾਹਿਬ ਯਾਤਰਾ ਦੀ ਤਿਆਰੀ ਸ਼ੁਰੂ, 25 ਮਈ ਨੂੰ ਖੁੱਲ੍ਹਣਗੇ ਕਪਾਟ, ਫ਼ੌਜ ਨੇ ਕੀਤੀ ਰੈਕੀNext Postਆਦਰਸ਼ ਨਸ਼ਾ ਮੁਕਤੀ ਕੇਂਦਰ ਦੇ ਮਾਲਕ ਡਾ. ਬਾਂਸਲ ਖਿਲਾਫ ਕੇਸ ਦਰਜ