Posted inPatiala ਆਦਰਸ਼ ਨਸ਼ਾ ਮੁਕਤੀ ਕੇਂਦਰ ਦੇ ਮਾਲਕ ਡਾ. ਬਾਂਸਲ ਖਿਲਾਫ ਕੇਸ ਦਰਜ Posted by overwhelmpharma@yahoo.co.in April 19, 2025No Comments ਪਟਿਆਲਾ, 19 ਅਪ੍ਰੈਲ (ਰਵਿੰਦਰ ਸ਼ਰਮਾ) : ਆਦਰਸ਼ ਨਸ਼ਾ ਮੁਕਤੀ ਕੇਂਦਰ ਦੇ ਮਾਲਕ ਅਤੇ ਸੂਬੇ ਵਿੱਚ 22 ਨਸ਼ਾ ਮੁਕਤੀ ਕੇਂਦਰ ਚਲਾਉਣ ਵਾਲੇ ਚੰਡੀਗੜ੍ਹ ਵਾਸੀ ਡਾ. ਅਮਿਤ ਬਾਂਸਲ ਖ਼ਿਲਾਫ਼ ਪਟਿਆਲਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਹੋਇਆ ਹੈ। ਮੁਲਜ਼ਮ ਕਈ ਮਹੀਨਿਆਂ ਤੋਂ ਪੁਲਿਸ ਹਿਰਾਸਤ ਵਿੱਚ ਹੈ। ਬਾਂਸਲ ’ਤੇ ਲੰਬੇ ਸਮੇਂ ਤੋਂ ਦੋਸ਼ ਲੱਗਦੇ ਆ ਰਹੇ ਹਨ ਕਿ ਉਹ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਐਡਨੋਕ-ਐਨ 0.4 ਤੇ ਐਡਨੋਕ-ਐਨ 2.0 ਬੁਪ੍ਰੇਨੋਰਫੀਨ ਅਤੇ ਨਲੋਕਸੋਨ ਦੀਆਂ ਗੋਲੀਆਂ ਦਿੰਦਾ ਸੀ। ਸਭ ਤੋਂ ਪਹਿਲਾਂ ਡਾਕਟਰ ਬਾਂਸਲ ’ਤੇ ਲੁਧਿਆਣਾ ਵਿਖੇ ਅਕਤੂਬਰ 2022 ਵਿੱਚ ਮਾਮਲਾ ਦਰਜ ਹੋਇਆ ਸੀ। ਕਿਸੇ ਨੇ ਡਾਕਟਰ ਬਾਂਸਲ ਦੇ ਸਹਿਜ ਹਸਪਤਾਲ ਨਕੋਦਰ ਕੇਂਦਰ ਦੀ ਵੀਡੀਓ ਵਾਇਰਲ ਕੀਤੀ ਸੀ। ਬਾਅਦ ਵਿੱਚ ਡਾਕਟਰ ਬਾਂਸਲ ਵਿਰੁੱਧ ਥਾਣਾ ਸਿਟੀ ਨਕੋਦਰ ਵਿੱਚ 8 ਜੂਨ 2024 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਗਠਿਤ ਤਿੰਨ ਮੈਂਬਰੀ ਕਮੇਟੀ ਨੇ ਫਰਵਰੀ 2025 ਵਿੱਚ ਰਿਪੋਰਟ ਵਿਭਾਗ ਨੂੰ ਸੌਂਪ ਦਿੱਤੀ ਸੀ, ਜਿਸ ਵਿੱਚ ਨਸ਼ਾ ਛੁਡਾਉਣ ਦੀਆਂ ਕਈ ਦਵਾਈਆਂ ਦਾ ਰਿਕਾਰਡ ਗਾਇਬ ਪਾਇਆ ਗਿਆ ਸੀ। Post navigation Previous Post ਮਹਿਲ ਕਲਾਂ ਦੇ ਨੌਜਵਾਨ ਦੀ ਮਨੀਲਾ ਵਿਖੇ ਇਕ ਸੜਕ ਹਾਦਸੇ ‘ਚ ਮੌਤNext Postਤੇਜ਼ ਝੱਖੜ ਕਾਰਨ ਉੱਡ ਕੇ ਨਹਿਰ ’ਚ ਡਿੱਗਿਆ ਸਾਈਕਲ ਸਵਾਰ, 12 ਕਿਲੋਮੀਟਰ ਦੂਰ ਪੁੱਜਾ