Posted inKurukshetra ਤੇਜ਼ ਝੱਖੜ ਕਾਰਨ ਉੱਡ ਕੇ ਨਹਿਰ ’ਚ ਡਿੱਗਿਆ ਸਾਈਕਲ ਸਵਾਰ, 12 ਕਿਲੋਮੀਟਰ ਦੂਰ ਪੁੱਜਾ Posted by overwhelmpharma@yahoo.co.in April 19, 2025No Comments ਕੁਰੂਕਸ਼ੇਤਰ, 19 ਅਪ੍ਰੈਲ (ਰਵਿੰਦਰ ਸ਼ਰਮਾ) : ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਤੇਜ਼ ਝੱਖੜ ਕਾਰਨ ਇੱਕ ਸਾਈਕਲ ਸਵਾਰ ਨਹਿਰ ਵਿੱਚ ਡਿੱਗ ਗਿਆ। ਉਹ ਲਗਭਗ 1 ਘੰਟੇ ਤੱਕ ਨਹਿਰ ਵਿੱਚ ਫਸਿਆ ਰਿਹਾ। ਨਹਿਰ ਵਿੱਚ ਵਗਦਾ ਹੋਇਆ, ਉਹ 12 ਕਿਲੋਮੀਟਰ ਦੂਰ ਪਹੁੰਚ ਗਿਆ। ਅਖੀਰ ਵਿੱਚ ਉਸਨੂੰ ਗੋਤਾਖੋਰਾਂ ਦੀ ਇੱਕ ਟੀਮ ਨੇ ਬਚਾਇਆ। ਉਹ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਹ ਵਿਅਕਤੀ ਰਾਤ 11 ਵਜੇ ਦੇ ਕਰੀਬ ਨਹਿਰ ਦੇ ਪਟੜੀ ‘ਤੇ ਸਾਈਕਲ ‘ਤੇ ਆਪਣੇ ਘਰ ਵੱਲ ਜਾ ਰਿਹਾ ਸੀ। ਰਸਤੇ ਵਿੱਚ ਤੂਫ਼ਾਨ ਆਇਆ ਤੇ ਉਹ ਨਹਿਰ ’ਚ ਜਾ ਡਿੱਗਿਆ। ਜਿਵੇਂ ਹੀ ਉਹ ਨਹਿਰ ਵਿੱਚ ਡਿੱਗਿਆ, ਉਸਨੇ ਚੀਕਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਆਵਾਜ਼ ਸੁਣੀ ਅਤੇ ਗੋਤਾਖੋਰਾਂ ਨੂੰ ਬੁਲਾਇਆ। ਉਹ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ। Post navigation Previous Post ਆਦਰਸ਼ ਨਸ਼ਾ ਮੁਕਤੀ ਕੇਂਦਰ ਦੇ ਮਾਲਕ ਡਾ. ਬਾਂਸਲ ਖਿਲਾਫ ਕੇਸ ਦਰਜNext Postਭਦੌੜ ਵਿਖੇ ਤੂਫਾਨ ਤੇ ਮੀਂਹ ਨਾਲ ਡਿੱਗੀ ਘਰ ਦੀ ਛੱਤ, ਔਰਤ ਤੇ ਅੱਠ ਸਾਲਾ ਲੜਕਾ ਜ਼ਖਮੀ