Posted inਬਰਨਾਲਾ ਭਦੌੜ ਵਿਖੇ ਤੂਫਾਨ ਤੇ ਮੀਂਹ ਨਾਲ ਡਿੱਗੀ ਘਰ ਦੀ ਛੱਤ, ਔਰਤ ਤੇ ਅੱਠ ਸਾਲਾ ਲੜਕਾ ਜ਼ਖਮੀ Posted by overwhelmpharma@yahoo.co.in Apr 19, 2025 ਭਦੌੜ\ਬਰਨਾਲਾ, 19 ਅਪ੍ਰੈਲ (ਰਵਿੰਦਰ ਸ਼ਰਮਾ) : ਭਦੌੜ ਦੇ ਰਿੰਗ ਰੋਡ ਤੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਜਿਸ ਕਾਰਨ ਮਜ਼ਦੂਰ ਦਾ ਲੜਕਾ ਤੇ ਪਤਨੀ ਗੰਭੀਰ ਜਖਮੀ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਦਾਣਾ ਮੰਡੀ ਵਿਖੇ ਮਜ਼ਦੂਰੀ ਕਰਦਾ ਹੈ। ਦੇਰ ਸ਼ਾਮ ਆਈ ਹਨੇਰੀ ਤੇ ਝੱਖੜ ਨਾਲ ਉਸਦੇ ਘਰ ਦੀ ਛੱਤ ਡਿੱਗ ਗਈ। ਉਹਨਾਂ ਕੋਲ ਇੱਕ ਹੀ ਕਮਰਾ ਸੀ। ਉਸ ਸਮੇਂ ਕਮਰੇ ਵਿੱਚ ਉਸਦੀ ਪਤਨੀ ਕਰਮਜੀਤ ਕੌਰ ਤੇ ਉਸਦਾ ਅੱਠ ਸਾਲਾ ਲੜਕਾ ਗੁਰਪ੍ਰੀਤ ਸਿੰਘ ਸੀ। ਛੱਤ ਡਿੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨਾਂ ਨੂੰ ਸਿਵਲ ਹਸਪਤਾਲ ਵਿਖੇ ਲੋਕਾਂ ਨੇ ਦਾਖਲ ਕਰਵਾਇਆ। ਉਸਨੇ ਪ੍ਰਸ਼ਾਸਨ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ। ਸਾਰੀਆਂ ਸਮਾਜਸੇਵੀ ਜਥੇਬੰਦੀਆਂ ਨੇ ਕਿਹਾ ਕਿ ਪਰਿਵਾਰ ਦੀ ਸਹਾਇਤਾ ਕੀਤੀ ਜਾਵੇਗੀ। Post navigation Previous Post ਤੇਜ਼ ਝੱਖੜ ਕਾਰਨ ਉੱਡ ਕੇ ਨਹਿਰ ’ਚ ਡਿੱਗਿਆ ਸਾਈਕਲ ਸਵਾਰ, 12 ਕਿਲੋਮੀਟਰ ਦੂਰ ਪੁੱਜਾNext Postਆਪਣੀ ਹੀ ਗੱਡੀ ਦਾ ਬੀਮਾ ਕਲੇਮ ਲੈਣ ਲਈ ਦਰ-ਦਰ ਠੋਕਰਾਂ ਖਾ ਰਹੀ ਬੀਮਾ ਕੰਪਨੀ ਦੀ ਏਜੰਟ ਮਮਤਾ ਕੋਹਲੀ