Posted inਪਟਿਆਲਾ ਆਪਣੀ ਹੀ ਗੱਡੀ ਦਾ ਬੀਮਾ ਕਲੇਮ ਲੈਣ ਲਈ ਦਰ-ਦਰ ਠੋਕਰਾਂ ਖਾ ਰਹੀ ਬੀਮਾ ਕੰਪਨੀ ਦੀ ਏਜੰਟ ਮਮਤਾ ਕੋਹਲੀ Posted by overwhelmpharma@yahoo.co.in Apr 19, 2025 ਪਟਿਆਲਾ, 19 ਅਪ੍ਰੈਲ (ਰਵਿੰਦਰ ਸ਼ਰਮਾ) : ਇਕ ਬੀਮਾ ਕੰਪਨੀ ਦੀ ਏਜੰਟ ਨੂੰ ਆਪਣੀ ਹੀ ਗੱਡੀ ਦਾ ਬੀਮਾ ਕਲੇਮ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਗੱਲਬਾਤ ਕਰਦਿਆਂ ਯੂਨਾਇਟਡ ਇੰਡੀਆ ਇੰਸੋਰੈਂਸ ਪਟਿਆਲਾ ਦੀ ਏਜੰਟ ਮਮਤਾ ਕੋਹਲੀ ਨੇ ਕਿਹਾ ਕਿ 30 ਨਵੰਬਰ 2023 ਨੂੰ ਰਾਜਪੁਰਾ ਰੋਡ ਟੋਲ ਪਲਾਜ਼ਾ ਦੇ ਨਜ਼ਦੀਕ ਮੇਰੀ ਗੱਡੀ ਨੰਬਰ ਪੀਬੀ11ਵਾਈ ਸੀ 3887 ਦਾ ਐਕਸੀਡੈਂਟ ਹੋਇਆ ਸੀ। ਗੱਡੀ ਦਾ ਬੀਮਾ 405000/-ਰੁਪਏ ਦਾ ਸੀ। ਗੱਡੀ ਵਰਕਸ਼ਾਪ ਲਿਆਂਦੀ ਤਾਂ ਉਹਨਾਂ ਨੇ ਕੁੱਲ ਖਰਚਾ 425000/-ਰੁਪਏ ਦਾ ਦੱਸਿਆ। ਕੰਪਨੀ ਵਲੋਂ ਸਰਵੇਅਰ ਅੇੈਸ.ਪੀ.ਸਿੰਘ ਦੀ ਡਿਊਟੀ ਲਗਾਈ ਗਈ। ਡੇਢ ਮਹੀਨੇ ਬਾਅਦ ਅੇੈਸ.ਪੀ.ਸਿੰਘ ਨੇ ਮੇੈਨੂੰ ਕਿਹਾ ਕਿ ਗੱਡੀ ਦੀ ਕੀਮਤ ਨਾਲੋਂ ਜਿਆਦਾ ਨੁਕਸਾਨ ਹੋ ਚੁੱਕਾ ਹੈ ਗੱਡੀ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ। ਜੇਕਰ ਆਪਣਾ ਬੀਮਾ ਲੇੈਣਾ ਹੈ ਤਾਂ 25000/-ਰੁਪਏ ਮੇੈਨੂੰ ਰਿਸ਼ਵਤ ਦੇਣੀ ਪਵੇਗੀ, ਨਹੀਂ ਤਾਂ ਮੇੈੰ ਕੇਸ ਖਰਾਬ ਕਰ ਦੇਵਾਂਗਾ ਤੇ ਤੇੈਨੂੰ ਕੋਈ ਪੇੈਸਾ ਨਹੀਂ ਮਿਲੇਗਾ। ਵਰਕਸ਼ਾਪ ਵਾਲੇ ਨੇ ਕਿਹਾ ਕਿ ਮੈਨੂੰ ਚੇੈਕ ਦਿਓ, ਨਹੀਂ ਤਾਂ ਆਪਣੀ ਗੱਡੀ ਲੈ ਜਾਓ। ਜਦੋਂ ਮੇੈ ਦੁਬਾਰਾ ਐੱਸ.ਪੀ. ਸਿੰਘ ਨੂੰ ਬੀਮਾ ਦਵਾਉਣ ਲਈ ਕਿਹਾ ਤਾਂ ਉਸਨੇ ਮੈਨੂੰ ਕਿਹਾ ਕਿ ਤੂੰ ਇਕੱਲੀ ਮੈਨੂੰ ਮਿਲ ਮੈਂ ਤੇਰਾ ਬਿਆਨ ਲਿਖਣਾ ਹੈ। ਜਿਸਤੋੰ ਮੇੈਨੂੰ ਯਕੀਨ ਹੋ ਗਿਆ ਕਿ ਮੇਰੇ ਪ੍ਰਤੀ ਇਸਦੀ ਨੀਅਤ ਵਿੱਚ ਫਰਕ ਹੈ।ਮੈਂ ਉਸਨੂੰ ਕਿਹਾ ਕਿ ਗੱਡੀ ਮੇਰੇ ਨਾਮ ਹੈ, ਪਰ ਅੇੈਕਸੀਡੈਂਟ ਵੇਲੇ ਭੁਪਿੰਦਰ ਸਿੰਘ ਚਲਾ ਰਿਹਾ ਸੀ। ਯੂਨਾਇਟਡ ਇੰਡੀਆ ਇੰਸ਼ੌਰੈਂਸ ਪਟਿਆਲਾ ਦੇ ਹੈੱਡ ਰਮਨ ਸਰਮਾ ਨੇ ਮੇਲ ਰਾਂਹੀ ਐੱਸ.ਪੀ. ਸਿੰਘ ਨੂੰ ਸੂਚਨਾ ਦਿੱਤੀ ਕਿ ਇਹ ਗੱਡੀ ਕਰੁਕਸ਼ੇਤਰ ਵਰਕਸ਼ਾਪ ਵਿੱਚ ਜਾ ਰਹੀ ਹੈ ਤੇ ਹੁਣ ਤੇਰੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਪਰ ਐੱਸ.ਪੀ. ਸਿੰਘ ਨੇ ਖੁੰਦਕ ਨਾਲ ਰਿਪੋਰਟ ਬਣਾ ਦਿੱਤੀ ਕਿ ਗੱਡੀ ਤਕਰੀਬਨ 1,75,000/- ਰੁਪਏ ਵਿੱਚ ਠੀਕ ਹੋਵੇਗੀ ਤੇ ਵਰਕਸਾਪ ਤੋਂ ਬਗੇੈਰ ਬਿੱਲ ਲੇੈਣ ਤੋਂ ਪੋਰਟਲ ’ਤੇ ਅਪਲੋਡ ਕਰ ਦਿੱਤੀ।ਮੈਂ ਆਪਣੀ ਗੱਡੀ ਟਰੱਕ ਵਿੱਚ ਰੱਖਕੇ ਕੂਰੁਕਸ਼ੇਤਰ ਵਰਕਸਾਪ ਵਿੱਚ ਲੈ ਗਈ, ਉਥੇ ਕੰਪਨੀ ਵਲੋਂ ਨਵਾਂ ਸਰਵੇਅਰ ਰਜੇਸ ਛਾਬੜਾ ਨੂੰ ਲਗਾਇਆ ਗਿਆ। ਉਸਨੇ ਵੀ ਮੇੈਨੂੰ ਬਹੁਤ ਪ੍ਰੇਸ਼ਾਨ ਕੀਤਾ ਤੇ ਮੈਂ ਮਹਿਲਾ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੂੰ ਬੇਨਤੀ ਕੀਤੀ। ਉਹਨਾਂ ਵਲੋਂ ਪੁਲਿਸ ਥਾਣਾ ਸਦਰ ਨੂੰ ਕੇਸ ਭੇਜ ਦਿੱਤਾ ਗਿਆ ਤੇ ਆਈ.ਓ.ਰਵਿੰਦਰ ਸਿੰਘ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਸਦੀ ਰਿਪੋਰਟ ਜਲਦੀ ਤੋਂ ਜਲਦੀ ਦਫਤਰ ਮਹਿਲਾ ਕਮਿਸ਼ਨ ਪੇਸ਼ ਕੀਤੀ ਜਾਵੇ ਤੇ ਮੇੈਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਇਨਸਾਫ਼ ਮਿਲੇਗਾ। ਮੈਂ ਪ੍ਰੇੈਸ ਰਾਂਹੀ ਅਪੀਲ ਕਰਦੀ ਹਾਂ ਕਿ ਮੇੈਨੂੰ ਇਨਸਾਫ਼ ਦਿੱਤਾ ਜਾਵੇ। Post navigation Previous Post ਭਦੌੜ ਵਿਖੇ ਤੂਫਾਨ ਤੇ ਮੀਂਹ ਨਾਲ ਡਿੱਗੀ ਘਰ ਦੀ ਛੱਤ, ਔਰਤ ਤੇ ਅੱਠ ਸਾਲਾ ਲੜਕਾ ਜ਼ਖਮੀNext Postਸੰਸਦ ਮੈਂਬਰ ਮੀਤ ਹੇਅਰ ਨੇ 2.39 ਕਰੋੜ ਦੀ ਲਾਗਤ ਨਾਲ ਜਲ ਸਪਲਾਈ ਪਾਇਪਲਾਈਨ ਦਾ ਕੰਮ ਸ਼ੁਰੂ ਕਰਵਾਇਆ