Posted inBarnala Education ਸਕੂਲਾਂ ਨੂੰ ਹਰ ਲੋੜੀਂਦੀ ਸਹੂਲਤ ਕਰਵਾਈ ਜਾ ਰਹੀ ਹੈ ਮੁਹਈਆ : ਲਾਭ ਸਿੰਘ ਉੱਗੋਕੇ Posted by overwhelmpharma@yahoo.co.in April 28, 2025No Comments – ਸਿੱਖਿਆ ਕ੍ਰਾਂਤੀ : ਵਿਧਾਇਕ ਭਦੌੜ ਵਲੋਂ ਹਲਕੇ ਦੇ ਸਕੂਲਾਂ ਦੇ 36 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ – ਸ਼ਹਿਣਾ, ਕਰਮਪੁਰਾ, ਬੁਰਜ ਫ਼ਤਹਿਗੜ੍ਹ ਸਕੂਲਾਂ ਵਿਚ ਕੀਤੇ ਉਦਘਾਟਨ ਸ਼ਹਿਣਾ/ਬਰਨਾਲਾ, 28 ਅਪ੍ਰੈਲ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ – ਨਿਰਦੇਸ਼ਾਂ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਕੂਲਾਂ ਵਿਚ ਸਿੱਖਿਆ ਕ੍ਰਾਂਤੀ ਮੁਹਿੰਮ ਜਾਰੀ ਹੈ। ਇਸ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਕਰਮਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਣਾ ਕੁੜੀਆਂ, ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਫਤਿਹਗੜ੍ਹ ਅਤੇ ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਵਿੱਚ ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਕਰੀਬ 36.17 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਖੇਤਰ ਨੂੰ ਬਿਹਤਰੀਨ ਬਨਾਉਣ ਵਾਸਤੇ ਵਿੱਡੀ ਗਈ ਮੁਹਿੰਮ “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਸਰਕਾਰੀ ਸਕੂਲਾਂ ਵਿੱਚ ਮਿਸਾਲੀ ਕਾਰਜ ਕੀਤੇ ਗਏ ਹਨ ਤੇ ਕਰਵਾਏ ਜਾ ਰਹੇ ਹਨ, ਜਿਸ ਨਾਲ ਸੂਬੇ ਦਾ ਸਿੱਖਿਆ ਢਾਂਚਾ ਦੇਸ਼ ਭਰ ਲਈ ਮਿਸਾਲ ਬਣਿਆ ਹੈ। ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਕਰਮਪੁਰਾ ਵਿਖੇ 3.74 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਣਾ ਕੁੜੀਆਂ ਵਿਖੇ 11.6 ਲੱਖ, ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਵਿਖੇ 18. 31 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਫਤਿਹਗੜ੍ਹ ਵਿਖੇ 3.6 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਸ ਮੌਕੇ ਬੀ ਐਨ ਓ ਸੁਰੇਸ਼ਟਾ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਦੀ ਅਗਵਾਈ ਹੇਠ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਵਧੀਆ ਸੇਧ ਅਤੇ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭਦੌੜ ਅੰਮ੍ਰਿਤ ਸਿੰਘ ਢਿੱਲਵਾਂ, ਹੈਡਮਾਸਟਰ ਰਾਕੇਸ਼ ਕੁਮਾਰ, ਸਿੱਖਿਆ ਕੋ ਆਰਡੀਨੇਟਰ ਗੁਰਤੇਜ ਧਾਲੀਵਾਲ, ਕਰਮਪੁਰਾ ਸਕੂਲ ਇੰਚਾਰਜ ਜਸਪ੍ਰੀਤ ਕੌਰ, ਪ੍ਰਾਇਮਰੀ ਸਕੂਲ ਸਹਿਣਾ ਦੇ ਹੈਡ ਟੀਚਰ ਜਸਵੀਰ ਸਿੰਘ, ਬੁਰਜ ਫ਼ਤਹਿਗੜ੍ਹ ਪ੍ਰਾਇਮਰੀ ਸਕੂਲ ਇੰਚਾਰਜ ਸੰਤੋਖ ਸਿੰਘ, ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰ ਸ ਸ ਸਕੂਲ ਦੇ ਇੰਚਾਰਜ ਜਸਵੀਰ ਕੌਰ, ਸੀਐਚਟੀ ਸਤਨਾਮ ਸਿੰਘ, ਸੀਐਚਟੀ, ਸਤਪਾਲ ਬੰਸਲ, ਸੀਐਚਟੀ ਜਸਵੀਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ। Post navigation Previous Post ਦੁਪਹਿਰ ਸਮੇਂ ਬਿਨਾਂ ਲੋੜ ਘਰੋਂ ਬਾਹਰ ਜਾਣ ਤੋਂ ਕਰੋ ਪ੍ਰਹੇਜ਼ : ਸਿਵਲ ਸਰਜਨNext Postਆਈ.ਓ.ਐੱਲ. ਹਾਦਸੇ ’ਚ ਜ਼ਖ਼ਮੀ ਇਕ ਮੁਲਾਜ਼ਮ ਆਈ.ਸੀ.ਯੂ. ਤੋਂ ਡਿਸਚਾਰਜ, ਦੂਸਰੇ ਦੀ ਹਾਲਤ ਬਿਹਤਰ