Posted inਚੰਡੀਗੜ੍ਹ ਹੁਣ ਪੰਜਾਬ ਸਰਕਾਰ ਖ਼ਰੀਦੇਗੀ ਮਰਸਡੀਜ਼ ਬੇਂਜ ਕਾਰ, ਕੀਮਤ ਸਵਾ ਕਰੋੜ ਰੁਪਏ, ਬੁਲੇਟ ਪਰੂਫ ਵੀ ਕਰਵਾਈਆਂ ਜਾਣਗੀਆਂ Posted by overwhelmpharma@yahoo.co.in Apr 20, 2025 – ਪਹਿਲੀ ਵਾਰ ਮਰਸਡੀਜ਼ ਲਗਜ਼ਰੀ ਗੱਡੀ ਦੀ ਖਰੀਦ ਕਰ ਰਹੀ ਐ ਪੰਜਾਬ ਸਰਕਾਰ ਚੰਡੀਗੜ੍ਹ, 19 ਅਪ੍ਰੈਲ (ਰਵਿੰਦਰ ਸ਼ਰਮਾ) : ਸਭ ਤੋਂ ਮਹਿੰਗੀਆਂ ਲਗਜ਼ਰੀ ਗੱਡੀਆਂ ਵਿੱਚ ਸ਼ੁਮਾਰ ਮਰਸਡੀਜ਼ ਬੇਂਜ ਕਾਰ ਹੁਣ ਪੰਜਾਬ ਸਰਕਾਰ ਵੱਲੋਂ ਖਰੀਦੀ ਜਾ ਰਹੀ ਹੈ ਅਤੇ ਇੱਕ ਕਾਰ ਦੀ ਕੀਮਤ ਵੀ ਸਵਾ ਕਰੋੜ ਦੇ ਲਗਭਗ ਦੱਸੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਇਸ ਮਰਸਡੀਜ਼ ਬੇਂਜ ਕਾਰ ਨੂੰ ਖਰੀਦਣ ਦੇ ਨਾਲ ਹੀ ਉਸ ਨੂੰ ਬੁਲੇਟ ਪਰੂਫ ਵੀ ਕਰਵਾਇਆ ਜਾ ਰਿਹਾ ਹੈ, ਜਿਸ ਤੇ 40 ਤੋਂ 50 ਲੱਖ ਰੁਪਏ ਖਰਚ ਤੱਕ ਆ ਸਕਦਾ ਹੈ। ਇਸ ਗੱਡੀ ਦੀ ਖ਼ਰੀਦ ਤੋਂ ਲੈ ਕੇ ਬੁਲੇਟ ਪਰੂਫ਼ ਕਰਵਾਉਣ ਦਾ ਸਾਰਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਦੇਖ ਰਹੇ ਏਡੀਜੀਪੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਹੀ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਦੀ ਸੁਰੱਖਿਆ ਟੀਮ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਵਿਧਾਇਕਾਂ ਤੋਂ ਲੈ ਕੇ ਕੈਬਨਿਟ ਮੰਤਰੀਆਂ ਅਤੇ ਮੁੱਖ ਮੰਤਰੀ ਤੋਂ ਲੈ ਕੇ ਰਾਜਪਾਲ ਤੱਕ ਲਈ ਗੱਡੀਆਂ ਦਾ ਇੰਤਜ਼ਾਮ ਪੰਜਾਬ ਸਰਕਾਰ ਵੱਲੋਂ ਹੀ ਆਪਣੇ ਪੱਧਰ ‘ਤੇ ਕੀਤਾ ਜਾਂਦਾ ਹੈ। ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਲਈ ਲਗਜ਼ਰੀ ਗੱਡੀਆਂ ਦਾ ਇਤਜ਼ਾਮ ਟਰਾਂਸਪੋਰਟ ਵਿਭਾਗ ਵੱਲੋਂ ਕੀਤਾ ਜਾਂਦਾ ਹੈ ਕਿਉਂਕਿ ਮੁੱਖ ਮੰਤਰੀ ਅਤੇ ਰਾਜਪਾਲ ਦਾ ਪ੍ਰੋਟੋਕਾਲ ਕਾਫ਼ੀ ਜ਼ਿਆਦਾ ਵੱਖਰਾ ਹੋਣ ਦੇ ਨਾਲ ਹੀ ਉਨ੍ਹਾਂ ਦੇ ਕਾਫ਼ਲੇ ਵਿੱਚ ਬੁਲੇਟ ਪਰੂਫ਼ ਗੱਡੀਆਂ ਰਹਿੰਦੀਆਂ ਹਨ। ਮੁੱਖ ਮੰਤਰੀ ਅਤੇ ਰਾਜਪਾਲ ਦੇ ਲਈ ਲੈਂਡ ਕਰੂਜ਼ਰ ਲਗਜ਼ਰੀ ਗੱਡੀਆਂ ਰੱਖੀਆਂ ਗਈਆਂ ਹਨ ਅਤੇ ਕੈਬਨਿਟ ਮੰਤਰੀਆਂ ਤੋਂ ਲੈ ਕੇ ਵਿਧਾਇਕਾਂ ਲਈ ਇਨੋਵਾ ਕ੍ਰਿਸਟਾ ਗੱਡੀਆਂ ਦੀ ਖਰੀਦ ਕੀਤੀ ਜਾਂਦੀ ਹੈ। ਹੁਣ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮਰਸਡੀਜ਼ ਬੇਂਜ ਕਾਰ ਨੂੰ ਖਰੀਦਿਆ ਜਾ ਰਿਹਾ ਹੈ। ਜਿਸ ਦੀ ਕੀਮਤ 1 ਕਰੋੜ 20 ਲੱਖ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ। ਮਰਸਡੀਜ਼ ਬੇਂਜ ਕਾਰ ਨੂੰ ਖ਼ਰੀਦਣ ਲੈ ਕੇ ਬੁਲੇਟ ਪਰੂਫ਼ ਕਰਵਾਉਣ ਤੋਂ ਬਾਅਦ ਚਲਾਉਣ ਲਈ ਕਿਹੜੇ ਵੀਵੀਆਈਪੀ ਦੇ ਕਾਫ਼ਲੇ ਵਿੱਚ ਸ਼ਾਮਲ ਕੀਤਾ ਜਾਵੇਗਾ, ਇਸ ਨੂੰ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਟੀਮ ਵੱਲੋਂ ਗੁਪਤ ਰੱਖਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। Post navigation Previous Post ਕੀ ਸਰਕਾਰ ਤੇ ਪ੍ਰਸ਼ਾਸਨ ਦੀ ਸਖਤੀ ਨਾਕਾਫੀ? ਨਹੀਂ ਰੁਕ ਰਹੀਆਂ ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਧੜੀਆਂNext Postਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਯੋਗਦਾਨ ਪਾ ਰਹੀ ਹੈ ਸੀਐਮ ਦੀ ਯੋਗਸ਼ਾਲਾ