Posted inਬਰਨਾਲਾ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਯੋਗਦਾਨ ਪਾ ਰਹੀ ਹੈ ਸੀਐਮ ਦੀ ਯੋਗਸ਼ਾਲਾ Posted by overwhelmpharma@yahoo.co.in Apr 20, 2025 ਧਨੌਲਾ\ਬਰਨਾਲਾ, 20 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ‘ਸੀਐਮ ਦੀ ਯੋਗਸ਼ਾਲਾ’ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਦੇ ਰਹੀ ਹੈ। ਸਰਕਾਰ ਵੱਲੋਂ ਸ਼ੁਰੂ ਸੀਐਮ ਦੀ ਯੋਗਸ਼ਾਲਾ ਪ੍ਰੋਜੈਕਟ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਮੁਫਤ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ 90 ਯੋਗਾ ਕਲਾਸਾਂ ਸਵੇਰੇ ਸ਼ਾਮ ਬਰਨਾਲਾ ਸ਼ਹਿਰ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ, ਸਬ-ਤਹਿਸੀਲਾਂ, ਬਲਾਕਾਂ ਅਤੇ ਪਿੰਡਾਂ ਵਿੱਚ ਚੱਲ ਰਹੀਆਂ ਹਨ। ਉਨ੍ਹਾਂ “ਕਰੋ ਯੋਗ ਰਹੋ ਨਿਰੋਗ” ਦਾ ਹਵਾਲਾ ਦਿੰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਯੋਗਾ ਕਲਾਸਾਂ ਵਿੱਚ ਪਹੁੰਚ ਕੇ ਯੋਗਾ ਦੇ ਲਾਭ ਲੈਣ। ਪ੍ਰੋਜੈਕਟ ਦੀ ਜਾਣਕਾਰੀ ਦਿੰਦਿਆ ਪ੍ਰੋਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਮੈੱਡਮ ਰਸ਼ਪਿੰਦਰ ਬਰਾੜ ਨੇ ਦੱਸਿਆ ਕਿ ਸਬ ਤਹਿਸੀਲ ਅਤੇ ਸਿਹਤ ਬਲਾਕ ਧਨੌਲਾ ਅਤੇ ਨੇੜਲੇ ਵੱਖ ਵੱਖ ਪਿੰਡਾਂ ਵਿਚ ਯੋਗ ਕਲਾਸਾਂ ਚੱਲ ਰਹੀਆਂ ਹਨ। ਯੋਗਾ ਟਰੇਨਰ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਧਨੌਲਾ ਵਿੱਚ ਪੱਕਾ ਬਾਗ, ਸ਼ਿਵ ਮੰਦਿਰ ਵਾਲੀ ਗਲੀ, ਨਾਨਕਪੁਰਾ ਮਹੱਲਾ, ਝਾਜੜੀਆਂ ਪੱਤੀ, ਜੈਦਾ ਪੱਤੀ, ਕੁੜੀਆਂ ਵਾਲੇ ਸਕੂਲ ਵਿੱਚ ਯੋਗਾ ਦੀਆਂ ਕਲਾਸਾਂ ਚੱਲ ਰਹੀਆਂ ਹਨ। ਯੋਗਾ ਟ੍ਰੇਨਰ ਬੇਅੰਤ ਸਿੰਘ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਜਿਵੇਂ ਕੱਟੂ , ਬਡਬਰ, ਭੱਠਲਾਂ ਵਿਚ ਯੋਗ ਕਲਾਸਾਂ ਲੱਗ ਰਹੀਆਂ ਹਨ। ਮੈਡਮ ਰਸ਼ਪਿੰਦਰ ਬਰਾੜ ਨੇ ਦੱਸਿਆ ਕਿ ਯੋਗਾ ਕਰਨ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦੂਰ ਹੋ ਰਹੀਆਂ ਹਨ ਕਿਉੰਕਿ ਸਰੀਰਕ ਤੇ ਮਾਨਸਿਕ ਪੱਧਰ ਉੱਪਰ ਉੱਠਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਸੀਐਮ ਦੀ ਯੋਗਸ਼ਾਲਾ ਨਾਲ ਜੁੜਨਾ ਹੈ ਤਾਂ ਉਹ 7669400500 ਨੰਬਰ ‘ਤੇ ਮਿਸ ਕਾਲ ਕਰਕੇ ਯੋਗਸ਼ਾਲਾ ਵਿੱਚ ਯੋਗ ਕਰਕੇ ਲਾਭ ਉਠਾ ਸਕਦੇ ਹਨ ਤੇ ਸਰਕਾਰ ਵਲੋਂ ਯੋਗਾ ਟੀਚਰ ਭੇਜਿਆ ਜਾਵੇਗਾ। Post navigation Previous Post ਹੁਣ ਪੰਜਾਬ ਸਰਕਾਰ ਖ਼ਰੀਦੇਗੀ ਮਰਸਡੀਜ਼ ਬੇਂਜ ਕਾਰ, ਕੀਮਤ ਸਵਾ ਕਰੋੜ ਰੁਪਏ, ਬੁਲੇਟ ਪਰੂਫ ਵੀ ਕਰਵਾਈਆਂ ਜਾਣਗੀਆਂNext Postਜਿਸ ਥਾਣੇ ‘ਚ ਤਾਇਨਾਤ, ਉਸੇ ‘ਚ ਹੀ ਮਾਮਲਾ ਦਰਜ; ASI 25 ਹਜ਼ਾਰ ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ