ਕਿਸਾਨਾਂ ਨੇ ਥਾਣਾ ਟੱਲੇਵਾਲ ਤੇ ਸ਼ਹਿਣਾ ਦਾ ਘਿਰਾਓ ਕਰਕੇ ਕੀਤਾ ਰੋਸ ਪ੍ਰਦਰਸ਼ਨ

ਬਰਨਾਲਾ, 22 ਅਪ੍ਰੈਲ (ਰਵਿੰਦਰ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ ਕਾਦੀਆ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਸ਼ਹਿਣਾ ਤੇ ਚੂੰਘਾ ਵਿਖੇ ਕਣਕ ਨੂੰ ਅੱਗ ਲਉਣ ਵਾਲਿਆਂ ਖਿਲਾਫ ਕਾਰਵਾਈ ਕਰਵਾਉਣ ਲਈ ਪਹਿਲਾ ਥਾਣਾ ਟੱਲੇਵਾਲ ਤੇ ਬਾਅਦ ’ਚ ਥਾਣਾ ਸ਼ਹਿਣਾ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। ਭਾਕਿਯੂ ਕਾਦੀਆ ਦੇ ਗੁਰਵਿੰਦਰ ਸਿੰਘ ਨਾਮਧਾਰੀ, ਗੁਰਜੰਟ ਸਿੰਘ ਬਦਰੇਵਾਲਾ, ਕੁਲਵੰਤ ਸਿੰਘ ਚੂੰਘਾ ਤੇ ਭਾਕਿਯੂ ਉਗਰਾਹਾ ਦੇ ਮਲਕੀਤ ਸਿੰਘ ਚੂੰਘਾ, ਗੁਰਚਰਨ ਸਿੰਘ ਨੇ ਦੱਸਿਆ ਕਿ ਸ਼ਹਿਣਾ ਤੇ ਚੂੰਘਾ ਵਿਖੇ ਹਰਪਾਲ ਸਿੰਘ ਤੇ ਉਸਦੇ ਪੁੱਤਰ ਦੀ ਅਣਗਹਿਲੀ ਕਰਕੇ ਕਣਕ ਨੂੰ ਅੱਗ ਲੱਗੀ ਸੀ। ਜਿਸ ਖਿਲਾਫ ਕਾਰਵਾਈ ਕਰਵਾਉਣ ਲਈ ਰਧਰਨਾ ਜਾਰੀ ਹੈ। ਇਸ ਮੌਕੇ ਧੰਨਾ ਸਿੰਘ ਚੂੰਘਾ, ਪ੍ਰਭਜੋਤ ਸਿੰਘ ਸਿੱਧੂ, ਜਗਤਾਰ ਸਿੰਘ ਝੱਜ, ਹਰਬੰਸ ਸਿੰਘ ਨੰਬਰਦਾਰ, ਨਿੱਕਾ ਸਿੰਘ ਚੂੰਘਾ, ਬੂਟਾ ਸਿੰਘ ਮੱਲੀਆ, ਪੀਤਾ ਟੱਲੇਵਾਲ, ਸਤਿਨਾਮ ਸਿੰਘ ਸੱਤੀ, ਗੁਰਤੇਜ ਸਿੰਘ ਬਦਰੇਵਾਲਾ, ਰਣਜੀਤ ਸਿੰਘ ਭੋਤਨਾ, ਧਰਮ ਸਿੰਘ ਭੋਤਨਾ, ਗੁਰਲਾਭ ਸਿੰਘ ਭੋਤਨਾ, ਜਗਸੀਰ ਸਿੰਘ ਗਿੱਲ, ਰਾਜਾ ਸਿੰਘ ਮੌੜ, ਭੋਲਾ ਸਿੰਘ ਧਿੰਗੜ, ਕਰਨੈਲ ਸਿੰਘ ਛੀਨੀਵਾਲੀਆ, ਜਸਨ ਮੱਲੀ, ਰਾਮ ਸਿੰਘ ਖਾਲਸਾ, ਸਵਰਨਜੀਤ ਸਿੰਘ ਮਰੂੰਡੀ, ਭੋਲਾ ਸਿੰਘ ਵਰਾ, ਜੰਗ ਸਿੰਘ ਸੇਖੋਂ ਤੇ ਬਿੰਦਰ ਸਿੰਘ ਪ੍ਧਾਨ, ਨਿਰਭੈ ਸਿੰਘ, ਬਲਵਿੰਦਰ ਸਿੰਘ, ਨਿਰਭੈ ਸਿੰਘ, ਬਾਦਲ ਸਿੰਘ, ਧੰਨਾ ਸਿੰਘ, ਕੁਲਵਿੰਦਰ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਸੁੱਖਾ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਸੁਖਪਾਲ ਸਿੰਘ, ਪਾਲ ਡਇਰੀ ਵਾਲਾ, ਸਤਨਾਮ ਸਿੰਘ, ਸਾਧੂ ਸਿੰਘ, ਸੁਖਦੇਵ ਸਿੰਘ ਮੱਲੀ, ਜਗਮੋਹਣ ਸਿੰਘ ਮੱਲੀ, ਰਮਨਦੀਪ ਸਿੰਘ ਮੱਲੀਆ ਆਦਿ ਹਾਜਰ ਸਨ।

– ਥਾਣਾ ਮੁਖੀ ਦੇ ਭਰੋਸੇ ਤੋਂ ਬਾਅਦ ਧਰਨਾ ਕੀਤਾ ਖਤਮ
ਥਾਣਾ ਸ਼ਹਿਣਾ ਦੇ ਐਸਐਚਓ ਜੈ ਪਾਲ ਨੇ ਧਰਨਾਕਾਰੀ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸ਼ਹਿਣਾ ਤੇ ਚੂੰਘਾ ਵਿਖੇ ਕਣਕ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਿਸ ਉਪਰੰਤ ਧਰਨਾਕਾਰੀਆਂ ਨੇ ਦੇਰ ਸ਼ਾਮ ਨੂੰ ਧਰਨਾ ਖਤਮ ਕਰ ਦਿੱਤਾ।

Leave a Comment

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.