Posted inਬਰਨਾਲਾ ਹੰਡਿਆਇਆ ਦੇ 5 ਨਸ਼ਾ ਤਸਕਰ ਪਾਬੰਦੀਸ਼ੁਦਾ ਗੋਲੀਆਂ ਅਤੇ ਚਿੱਟੇ ਸਣੇ ਕਾਬੂ Posted by overwhelmpharma@yahoo.co.in Apr 22, 2025 ਹੰਡਿਆਇਆ, 22 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੀ ”ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਹੰਡਿਆਇਆ ਪੁਲਿਸ ਦੁਆਰਾ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਪਰਚਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਬਰਨਾਲਾ ਦੇ ਐਸਐਚਓ ਸ਼ੇਰਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਹੰਡਿਆਇਆ ਦੁਆਰਾ ਧਨੌਲਾ ਖੁਰਦ ਦੇ ਬੱਸ ਸਟੈਂਡ ਵਿਖੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ। ਉਹਨਾਂ ਨੂੰ ਮੁਖ਼ਬਰ ਵੱਲੋਂ ਪੱਕੀ ਇਤਲਾਹ ਮਿਲੀ ਕਿ ਹੰਡਿਆਇਆ ਦੇ ਕਰਮਵੀਰ ਸਿੰਘ ਉਰਫ ਕਾਲੀ ਪੁੱਤਰ ਜਗਦੇਵ ਸਿੰਘ, ਜਗਸੀਰ ਸਿੰਘ ਉਰਫ ਜੋਰਡਨ ਪੁੱਤਰ ਗੁਰਜੰਟ ਸਿੰਘ, ਲਖਬੀਰ ਸਿੰਘ ਉਰਫ ਪੀਤੂ ਪੁੱਤਰ ਕਰਮਜੀਤ ਸਿੰਘ, ਵਿਕਾਸ ਕੁਮਾਰ ਉਰਫ ਬੀਕਾ ਪੁੱਤਰ ਰਵੀ ਪ੍ਰਸ਼ਾਦ ਤੇ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਮਿੱਠੂ ਸਿੰਘ ਵਾਸੀਆਨ ਬਾਬਾ ਜੀਵਨ ਸਿੰਘ ਨਗਰ ਜੋ ਕਿ ਬਾਹਰੋਂ ਨਸ਼ਾ ਲਿਆ ਕੇ ਹੰਡਿਆਇਆ ਵਿੱਚ ਵੇਚਣ ਦਾ ਕੰਮ ਕਰਦੇ ਹਨ। ਜੇਕਰ ਉਹਨਾਂ ਨੂੰ ਇਸ ਮੌਕੇ ਕਾਬੂ ਕੀਤਾ ਜਾਵੇ ਤਾਂ ਉਹਨਾਂ ਕੋਲੋਂ ਨਸ਼ੇ ਦਾ ਸਮਾਨ ਬਰਾਮਦ ਹੋ ਜਾਵੇਗਾ। ਇਤਲਾਹ ਭਰੋਸੇ ਯੋਗ ਹੋਣ ਤੇ ਪੁਲਿਸ ਦੁਆਰਾ ਤੁਰੰਤ ਕਾਰਵਾਈ ਕਰਦੇ ਹੋਏ ਉਪਰੋਕਤ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 75 ਨਸ਼ੇ ਦੀਆਂ ਗੋਲੀਆਂ ਅਤੇ ਚਾਰ ਗਰਾਮ ਚਿੱਟਾ ਬਰਾਮਦ ਕੀਤਾ ਗਿਆ। ਉਹਨਾਂ ਅੱਗੇ ਗੱਲਬਾਤ ਕਰਦੇ ਦੱਸਿਆ ਕਿ ਉਪਰੋਕਤ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਪਰੋਕਤ ਵਿਅਕਤੀ ਨਸ਼ੇ ਦਾ ਸਮਾਨ ਕਿੱਥੋਂ ਲੈ ਕੇ ਆਉਂਦੇ ਸਨ ਅਤੇ ਕਿੰਨਾ ਨੂੰ ਸਪਲਾਈ ਕਰਦੇ ਸਨ। ਇਸ ਮੌਕੇ ਇੰਚਾਰਜ ਤਰਸੇਮ ਸਿੰਘ ਦੇ ਨਾਲ ਹੌਲਦਾਰ ਬਲਵਿੰਦਰ ਸਿੰਘ, ਹੌਲਦਾਰ ਜਸਵੰਤ ਸਿੰਘ, ਕਾਂਸਟੇਬਲ ਗੁਰਮੀਤ ਸਿੰਘ ਤੇ ਕਾਂਸਟੇਬਲ ਰਮਨਦੀਪ ਸਿੰਘ ਵੀ ਹਾਜ਼ਰ ਸਨ। Post navigation Previous Post ਬਰਨਾਲਾ ’ਚ 23 ਅਪ੍ਰੈਲ ਤੋਂ ਹੀਟ ਵੇਵ ਦਾ ਅਲਰਟ ਕੀਤਾ ਜਾਰੀ, ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀNext Postਜਿਲ੍ਹਾ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਬੀਬੀ ਸਹੋਤਾ ਕਾਂਗਰਸ ਮੁੜ ਸ਼ਾਮਿਲ