Posted inਬਰਨਾਲਾ ਬਰਨਾਲਾ ’ਚ 23 ਅਪ੍ਰੈਲ ਤੋਂ ਹੀਟ ਵੇਵ ਦਾ ਅਲਰਟ ਕੀਤਾ ਜਾਰੀ, ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ Posted by overwhelmpharma@yahoo.co.in Apr 22, 2025 ਬਰਨਾਲਾ, 22 ਅਪ੍ਰੈਲ (ਰਵਿੰਦਰ ਸ਼ਰਮਾ) : ਅਪ੍ਰੈਲ ਮਹੀਨੇ ’ਚ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਵਿਚਾਲੇ ਮੌਸਮ ਵਿਭਾਗ ਦੇ ਅਲਰਟ ਨੇ ਚਿੰਤਾ ’ਚ ਵਾਧਾ ਕਰ ਦਿੱਤਾ ਹੈ ਕਿ ਪੰਜਾਬ ’ਚ ਬੁੱਧਵਾਰ ਤੋਂ ਤਾਪਮਾਨ ਹੋਰ ਵੱਧਣਾ ਸ਼ੁਰੂ ਹੋਵੇਗਾ। ਤਿੰਨ ਦਿਨਾਂ ਤੱਕ ਹੀਟ-ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ ਤਾਪਮਾਨ ’ਚ 0.4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਇਸਦੇ ਬਾਵਜੂਦ ਵੀ ਤਾਪਮਾਨ ਆਮ ਤੋਂ 1.9 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ, ਜੋ ਗਰਮੀ ਵੱਧਣ ਨੂੰ ਦਰਸ਼ਾਉਂਦਾ ਹੈ। ਮੌਸਮ ਵਿਭਾਗ ਨੇ 23 ਤੋਂ 25 ਅਪ੍ਰੈਲ ਤੱਕ ਪੰਜਾਬ ’ਚ ਹੀਟ ਵੇਵ ਨੂੰ ਲੈਕੇ ਅਲਰਟ ਜਾਰੀ ਕੀਤਾ ਹੈ। 23 ਅਪ੍ਰੈਲ ਦੀ ਗੱਲ ਕਰੀਏ ਤਾਂ ਮਾਲਵਾ ਖੇਤਰ ਦੇ 8 ਜ਼ਿਲ੍ਹੇ ਬਰਨਾਲਾ, ਫ਼ਿਰੋਜਪੁਰ, ਫ਼ਾਜਿਲਕਾ, ਮੁਕਤਸਰ, ਫ਼ਰੀਦਕੋਟ, ਮੋਗਾ, ਬਠਿੰਡਾ ਤੇ ਮਾਨਸਾ ’ਚ ਇਹ ਅਲਰਟ ਜਾਰੀ ਕੀਤਾ ਗਿਆ ਹੈ। ਭਾਂਵੇ ਹੋਰਨਾਂ ਜ਼ਿਲ੍ਹਿਆਂ ’ਚ ਵੀ ਤਾਪਮਾਨ ਵਧੇਗਾ, ਪਰ ਇੰਨ੍ਹਾਂ ਜ਼ਿਲ੍ਹਿਆਂ ’ਚ ਇਸਦਾ ਅਸਰ ਜ਼ਿਆਦਾ ਦਿਖਾਈ ਦੇਵੇਗਾ। Post navigation Previous Post ਬਰਨਾਲਾ ਦੇ ਕਈ ਨਿੱਜੀ ਸਕੂਲਾਂ ਵਿੱਚ ਰਾਖਵੇਂ ਕੋਟੇ ਤਹਿਤ ਨਹੀਂ ਦਿੱਤੀ ਜਾ ਰਹੀ ਮੁਫ਼ਤ ਸਿੱਖਿਆNext Postਹੰਡਿਆਇਆ ਦੇ 5 ਨਸ਼ਾ ਤਸਕਰ ਪਾਬੰਦੀਸ਼ੁਦਾ ਗੋਲੀਆਂ ਅਤੇ ਚਿੱਟੇ ਸਣੇ ਕਾਬੂ