Posted inਬਰਨਾਲਾ ਨਾਬਾਲਗ ਕੁੜੀ ਨਾਲ ਕੀਤਾ ਬਲਾਤਕਾਰ, ਕੁੜੀ 22 ਹਫ਼ਤੇ ਦੀ ਹੋਈ ਗਰਭਵਤੀ, ਦੋਸ਼ੀ ਗ੍ਰਿਫ਼ਤਾਰ Posted by overwhelmpharma@yahoo.co.in Apr 22, 2025 ਬਰਨਾਲਾ, 22 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਜਿਸਦੀ ਪਛਾਣ ਅਸ਼ਵਨੀ ਸਿੰਘ ਵਾਸੀ ਗੋਬਿੰਦ ਕਲੋਨੀ ਗਲੀ ਨੰਬਰ 5 ਬਰਨਾਲਾ ਵਜੋਂ ਹੋਈ ਹੈ ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਨੇ ਪੀੜਤ ਕੁੜੀ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਹੈ। ਕੁੜੀ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਦੋਸ਼ੀ ਨੇ ਉਸਨੂੰ ਬਹਿਲਾ-ਫੁਸਲਾ ਕੇ ਉਸਦੇ ਨਾਲ ਗਲਤ ਕੰਮ ਕੀਤਾ ਜਿਸਦੇ ਚਲਦੇ ਉਹ 22 ਹਫ਼ਤਿਆਂ ਦੀ ਗਰਭਵਤੀ ਹੋ ਗਈ। ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ। Post navigation Previous Post ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੈਰਾਥਨ 26 ਅਪ੍ਰੈਲ ਨੂੰ : ਟੀ ਬੈਨਿਥNext Postਪੰਜਾਬ ਦੇ ਖਿਡਾਰੀਆਂ ਲਈ ਖੁਸ਼ਖਬਰੀ, ਖੇਡ ਕੋਟੇ ਤਹਿਤ ਪਾਵਰਕੌਮ ਵਿੱਚ ਮਿਲੇਗੀ ਨੌਕਰੀ