Posted inਬਰਨਾਲਾ ਹੁਣ ਜ਼ਿਲ੍ਹੇ ਦੇ ਪਿੰਡ ਛਾਪਾ ਦੇ ਮੈਡੀਕਲ ਸਟੋਰਾਂ ’ਤੇ ਪਾਈ ਗਈ ਨਿਯਮਾਂ ਦੀ ਉਲੰਘਣਾ, ਹੋਵੇਗੀ ਕਾਰਵਾਈ Posted by overwhelmpharma@yahoo.co.in Apr 23, 2025 ਮਹਿਲ ਕਲਾਂ\ਬਰਨਾਲਾ, 23 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ‘ਯੁੱਧ ਨਸਿ਼ਆਂ ਵਿਰੁੱਧ’ ਤਹਿਤ ਡਰੱਗਜ਼ ਕੰਟਰੋਲ ਵਿੰਗ ਵੱਲੋਂ ਜ਼ਿਲ੍ਹੇ ਦੇ ਮੈਡੀਕਲ ਸਟੋਰਾਂ ‘ਚ ਚੈਕਿੰਗ ਮੁਹਿੰਮ ਜਾਰੀ ਹੈ ਤਾਂ ਜੋ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ’ਤੇ ਰੋਕ ਲਗਾਈ ਜਾ ਸਕੇੇੇੇ। ਇਸ ਸਬੰਧੀ ਡਰੱਗਜ਼ ਕੰਟਰੋਲ ਅਫ਼ਸਰ ਬਰਨਾਲਾ ਪਰਨੀਤ ਕੌਰ ਨੇ ਦੱਸਿਆ ਕਿ ਜੋ਼ਨਲ ਲਾਇਸੈਂਸਇੰਗ ਅਥਾਰਟੀ (ਡਰੱਗਜ਼) ਸੰਗਰੂਰ ਜੋਨ ਨਵਜੋਤ ਕੌਰ ਦੇ ਸਹਿਯੋਗ ਨਾਲ ਮਹਿਲ ਕਲਾਂ ਦੇ ਤਿੰਨ ਮੈਡੀਕਲ ਸਟੋਰ ਸ਼ਾਮ ਮੈਡੀਕੋਜ਼ ਨੇੜੇ ਬੱਸ ਸਟੈਂਡ, ਗੁਪਤਾ ਮੈਡੀਕਲ ਸਟੋਰ ਅਤੇ ਸ੍ਰੀ ਸ਼ਾਮ ਮੈਡੀਕੋਜ਼ ਨੇੜੇ ਸਿਵਲ ਹਸਪਤਾਲ ਮਹਿਲ ਕਲਾਂ ਦੀ ਚੈਕਿੰਗ ਕੀਤੀ ਗਈ। ਇਸ ਉਪਰੰਤ ਪਿੰਡ ਛਾਪਾ, ਜ਼ਿਲ੍ਹਾ ਬਰਨਾਲਾ ਦੇ ਤਿੰਨ ਮੈਡੀਕਲ ਸਟੋਰ ਮੈਸ. ਅੰਮ੍ਰਿਤ ਮੈਡੀਕਲ ਹਾਲ, ਦਰਸ਼ਨ ਮੈਡੀਕਲ ਹਾਲ ਅਤੇ ਹੈਪੀ ਮੈਡੀਕਲ ਪਿੰਡ ਛਾਪਾ ਦੀ ਚੈਕਿੰਗ ਕੀਤੀ ਗਈ। ਉਹਨਾਂ ਦੱਸਿਆ ਕਿ ਚੈਕਿੰਗ ਦੌਰਾਨ ਪਿੰਡ ਛਾਪਾ ਦੇ ਮੈਡੀਕਲ ਸਟੋਰਾਂ ‘ਤੇ ਡਰੱਗਜ਼ ਅਤੇ ਕਾਸਮੈਟਿਕ ਐਕਟ,1940 ਦੀਆਂ ਧਾਰਾਵਾਂ ਦੀ ਉਲੰਘਣਾ ਪਾਈ ਗਈ ਅਤੇ ਇਹਨਾਂ ਫਰਮਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਨੋਟਿਸ ਜਾਰੀ ਕੀਤੇ ਜਾਣਗੇ। Post navigation Previous Post ਸਰਕਾਰ ਕਰੋੜਾਂ ਰੁਪਏ ਦੀ ਲਾਗਤ ਨਾਲ ਕਰ ਰਹੀ ਹੈ ਸਰਕਾਰੀ ਸਕੂਲਾਂ ਦੀ ਕਾਇਆ ਕਲਪ : ਵਿਧਾਇਕ ਉੱਗੋਕੇNext Postਨਸ਼ੇੜੀ ਮਾਮੇ ਨੇ ਆਸ਼ਾ ਵਰਕਰ ਨਾਲ ਮਿਲੀਭਗਤ ਕਰ 2 ਮਹੀਨਿਆਂ ਦਾ ਭਾਂਜਾ ਵੇਚਿਆ, ਮਾਂ ਕਰ ਰਹੀ ਭਾਲ