Posted inਬਰਨਾਲਾ 42 ਡਿਗਰੀ ’ਤੇ ਪੁੱਜਾ ਬਰਨਾਲਾ ਦਾ ਤਾਪਮਾਨ, 29 ਅਪ੍ਰੈਲ ਤੱਕ ਹੀਟ ਵੇਵ ਦਾ ਯੈਲੋ ਅਲਰਟ Posted by overwhelmpharma@yahoo.co.in Apr 25, 2025 ਬਰਨਾਲਾ, 25 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਵਿਚ ਆਗਾਮੀ ਦਿਨਾਂ ’ਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਬਰਨਾਲਾ ਸਣੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹਾ ਬਰਨਾਲਾ ਦਾ ਤਾਪਮਾਨ 42 ਡਿਗਰੀ ’ਤੇ ਪੁੱਜ ਚੁੱਕਿਆ ਹੈ। ਜਦਕਿ ਪਟਿਆਲਾ ਦਾ ਤਾਪਮਾਨ 41.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਲੁਧਿਆਣਾ ਤੇ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਸੈਲਸੀਅਸ, ਫ਼ਿਰੋਜ਼ਪੁਰ ਵਿਚ 39.5 ਡਿਗਰੀ, ਪਠਾਨਕੋਟ ਵਿਚ 39.2 ਡਿਗਰੀ, ਫ਼ਤਹਿਗੜ੍ਹ ਸਾਹਿਬ ਵਿਚ 39.1 ਡਿਗਰੀ, ਨਵਾਂਸ਼ਹਿਰ ਵਿਚ 38.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 24 ਘੰਟੇ ਵਿਚ ਸੂਬੇ ਭਰ ਦਾ ਔਸਤਨ ਤਾਪਮਾਨ 0.7 ਡਿਗਰੀ ਸੈਲਸੀਅਸ ਵਧਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਅਗਾਊਂ ਅੰਦਾਜ਼ੇ ਮੁਤਾਬਕ ਸੂਬੇ ਵਿਚ ਸ਼ੁੱਕਰਵਾਰ ਤੋਂ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜੋ ਕਿ 29 ਅਪ੍ਰੈਲ ਤੱਕ ਜਾਰੀ ਰਹੇਗਾ। Post navigation Previous Post ਪਤੀ ਨੇ ਇੰਸਟਾਗ੍ਰਾਮ ’ਤੇ ਰੀਲ ਪਾਉਣ ਤੋਂ ਰੋਕਿਆ ਤਾਂ ਪਤਨੀ ਨੇ ਲਿਆ ਫ਼ਾਹਾ, ਹਾਲਤ ਗੰਭੀਰNext Postਬੇਰੁਜ਼ਗਾਰਾਂ ਅਤੇ ਕਿਸਾਨਾਂ ਨੇ ਕੀਤੇ ‘ਆਪ’ ਵਿਧਾਇਕ ਲਾਭ ਉੱਗੋਕੇ ਨੂੰ ਸਵਾਲ, ਕਰਵਾਏ ਵਾਅਦੇ ਯਾਦ