ਨਵੀਂ ਦਿੱਲੀ, 26 ਅਪ੍ਰੈਲ (ਰਵਿੰਦਰ ਸ਼ਰਮਾ) : ਅਪ੍ਰੈਲ ਮਹੀਨਾ ਖਤਮ ਹੋਣ ‘ਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਤੋਂ ਬਾਅਦ ਮਈ ਮਹੀਨੇ ਦੀ ਸ਼ੁਰੂਆਤ ਹੋਵੇਗੀ। ਜੇਕਰ ਮਈ ਮਹੀਨੇ ਤੁਹਾਡੇ ਬੈਂਕ ਨਾਲ ਜੁੜਿਆ ਕੋਈ ਮਹੱਤਵਪੂਰਨ ਕੰਮ ਹੈ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਬੈਂਕਾਂ ਦੀ ਛੁੱਟੀਆਂ ਦੀ ਲਿਸਟ ਜ਼ਰੂਰ ਚੈੱਕ ਕਰ ਲਓ। ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੀ ਬੈਂਕ ਹਾਲੀਡੇ ਸੂਚੀ ਅਨੁਸਾਰ ਮਈ ਮਹੀਨੇ ਕੁੱਲ 11 ਦਿਨ ਬੈਂਕ ਬੰਦ ਰਹਿਣਗੇ। ਹਾਲਾਂਕਿ, ਇਹ ਗਿਣਤੀ ਵੱਖ-ਵੱਖ ਸੂਬਿਆਂ ’ਚ ਬਦਲ ਸਕਦੀ ਹੈ। ਬੈਂਕਾਂ ਦੀਆਂ ਕੁਝ ਛੁੱਟੀਆਂ ਪੂਰੇ ਦੇਸ਼ ’ਚ ਲਾਗੂ ਹੁੰਦੀਆਂ ਹਨ (ਜਿਵੇਂ ਕਿ ਨੈਸ਼ਨਲ ਛੁੱਟੀਆਂ), ਜਦਕਿ ਕੁਝ ਸੂਬਿਆਂ ਜਾਂ ਖੇਤਰਾਂ ਦੇ ਵਿਸ਼ੇਸ਼ ਤਿਉਹਾਰਾਂ ਜਾਂ ਦਿਵਸਾਂ ‘ਤੇ ਨਿਰਭਰ ਕਰਦੀਆਂ ਹਨ। ਇਹ ਹੈ ਛੁੱਟੀਆਂ ਦੀ ਸੂਚੀ :
ਇਨ੍ਹਾਂ ਤਰੀਕਾਂ ਨੂੰ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ –
– 4 ਮਈ 2025 – ਐਤਵਾਰ ਹੋਣ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ
– 10 ਮਈ 2025 – ਮਹੀਨੇ ਦਾ ਦੂਜੇ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ
– 11 ਮਈ 2025 – ਐਤਵਾਰ ਹੋਣ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ
– 18 ਮਈ 2025 – ਐਤਵਾਰ ਹੋਣ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ
– 24 ਮਈ 2025 – ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ
– 25 ਮਈ 2025 – ਐਤਵਾਰ ਹੋਣ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ
ਵੱਖ-ਵੱਖ ਸੂਬਿਆਂ ’ਚ ਇਸ ਦਿਨ ਬੈਂਕ ਬੰਦ ਰਹਿਣਗੇ :
| ਤਰੀਕ | ਦਿਨ | ਮੌਕਾ | ਕਿਹੜੇ ਸੂਬਿਆਂ ‘ਚ ਛੁੱਟੀ |
01 ਮਈ, 2025 | ਵੀਰਵਾਰ | ਮਈ ਦਿਵਸ | ਅਸਮ, ਬਿਹਾਰ, ਗੋਆ, ਗੁਜਰਾਤ, ਮਨੀਪੁਰ, ਕਰਨਾਟਕ, ਕੇਰਲ, ਤਾਮਿਲਨਾਡੂ, ਤੇਲੰਗਾਨਾ, ਪੱਛਮੀ ਬੰਗਾਲ, ਤ੍ਰਿਪੁਰਾ, ਜੰਮੂ ਅਤੇ ਕਸ਼ਮੀਰ, ਦਿੱਲੀ |
| 01 ਮਈ, 2025 | ਵੀਰਵਾਰ | ਮਹਾਰਾਸ਼ਟਰ ਦਿਵਸ | ਮਹਾਰਾਸ਼ਟਰ |
| 02 ਮਈ, 2025 | ਸ਼ੁੱਕਰਵਾਰ | ਗੁਰੂ ਰਬਿੰਦਰ ਨਾਥ ਜੈਅੰਤੀ | ਪੱਛਮੀ ਬੰਗਾਲ, ਤ੍ਰਿਪੁਰਾ, ਜੰਮੂ ਅਤੇ ਕਸ਼ਮੀਰ, ਦਿੱਲੀ |
| 12 ਮਈ, 2025 | ਸੋਮਵਾਰ | ਬੁੱਧ ਪੂਰਨੀਮਾ | ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮਿਜ਼ੋਰਮ, ਓਡੀਸ਼ਾ, ਸਿਕਕੀਮ, ਤਮਿਲਨਾਡੂ, ਤ੍ਰਿਪੁਰਾ, ਉਤਰਾਖੰਡ, ਪੱਛਮੀ ਬੰਗਾਲ |
| 16 ਮਈ, 2025 | ਸ਼ੁੱਕਰਵਾਰ | ਰਾਜ ਦਿਵਸ | ਸਿੱਕਮ |
| 26 ਮਈ, 2025 | ਸੋਮਵਾਰ | ਕਾਜ਼ੀ ਨਜ਼ਰੂਲ ਇਸਲਾਮ ਜੈਅੰਤੀ | ਤ੍ਰਿਪੁਰਾ |
ਇਸ ਤਰ੍ਹਾਂ, ਤਿਉਹਾਰਾਂ ਦੀਆਂ ਛੁੱਟੀਆਂ ਤੇ ਹਫ਼ਤਾਵਾਰੀ ਛੁੱਟੀਆਂ ਨੂੰ ਮਿਲਾ ਕੇ ਮਈ 2025 ‘ਚ ਕਈ ਦਿਨ ਬੈਂਕ ਬੰਦ ਰਹਿਣਗੇ। ਹਾਲਾਂਕਿ, ਬੈਂਕ ਬ੍ਰਾਂਚਾਂ ਬੰਦ ਰਹਿਣਗੀਆਂ, ਪਰ ਤੁਸੀਂ ਆਪਣੇ ਬੈਂਕਿੰਗ ਕਾਰਜਾਂ ਲਈ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰ ਸਕਦੇ ਹੋ। ਇੰਟਰਨੈਟ ਬੈਂਕਿੰਗ, ਮੋਬਾਈਲ ਬੈਂਕਿੰਗ ਤੇ ਏਟੀਐਮ ਸੇਵਾਵਾਂ ਛੁੱਟੀਆਂ ਵਾਲੇ ਦਿਨ ਵੀ 24 ਘੰਟੇ ਉਪਲਬਧ ਰਹਿਣਗੀਆਂ।